ਕਾਰ ਤੇ ਐਕਟਿਵਾ ਦੀ ਟੱਕਰ ’ਚ ਪਤੀ-ਪਤਨੀ ਦੀ ਮੌਤ
Sunday, Sep 02, 2018 - 02:04 AM (IST)

ਗੁਰਦਾਸਪੁਰ/ਬਹਿਰਾਮਪੁਰ, (ਵਿਨੋਦ, ਗੋਰਾਇਆ)- ਬੀਤੀ ਰਾਤ ਬਹਿਰਾਮਪੁਰ-ਗਾਹਲਡ਼ੀ ਰੋਡ ’ਤੇ ਪੈਂਦੇ ਪਿੰਡ ਨੀਵਾਂ ਧਕਾਲਾ ਅਤੇ ਸੁਲਤਾਨੀ ਵਿਚਕਾਰ ਕਰੇਟਾ ਕਾਰ ਤੇ ਐਕਟਿਵਾ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਐਕਟਿਵਾ ਸਵਾਰ ਪਤੀ-ਪਤਨੀ ’ਚੋਂ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਤੀ ਦੀ ਹਸਪਤਾਲ ’ਚ ਮੌਤ ਹੋ ਗਈ ਜਦਕਿ ਗੱਡੀ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਮੋਹਨ ਸਿੰਘ ਨਿਵਾਸੀ ਪਿੰਡ ਚੌਂਤਾ ਆਪਣੀ ਪਤਨੀ ਨੀਰੂ ਨਾਲ ਪਿੰਡ ਗਾਹਲਡ਼ੀ ਤੋਂ ਪਿੰਡ ਚੌਂਤਾ ਜਾ ਰਿਹਾ ਸੀ ਕਿ ਜਦੋਂ ਸੁਲਤਾਨੀ ਨਜ਼ਦੀਕ ਪਹੁੰਚਿਆ ਤਾਂ ਦੀਨਾਨਗਰ ਤੋਂ ਗਾਹਲਡ਼ੀ ਨੂੰ ਜਾ ਰਹੀ ਕਰੇਟਾ ਗੱਡੀ ਪੀ ਬੀ 06 ਏ ਐੱਸ 5800 ਨਾਲ ਇਨ੍ਹਾਂ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਅੌਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਹਨ ਸਿੰਘ ਨੂੰ ਬਹਿਰਾਮਪੁਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਥੇ ਉਸ ਦੀ ਵੀ ਮੌਤ ਹੋ ਗਈ। ਇਸ ਸਬੰਧੀ ਬਹਿਰਾਮਪੁਰ ਪੁਲਸ ਨੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਜਦਕਿ ਗੱਡੀ ਚਾਲਕ ਗੁਰਪਾਲ ਸਿੰਘ ਪੁੱਤਰ ਸਰਵਨ ਸਿੰਘ ਨਿਵਾਸੀ ਖੁੱਥਾ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।