ਪੰਜਾਬ : ਰੁੱਸੀ ਪਤਨੀ ਨੂੰ ਮਨਾਉਣ ਆਏ ਬੰਦੇ ''ਤੇ ਸਾਲੇ ਨੇ ਪੈਟਰੋਲ ਛਿੜਕ ਲਗਾ ''ਤੀ ਅੱਗ, ਬਚਾਉਣ ਆਈ ਗੁਆਂਡਣ ਵੀ...

Friday, Jul 03, 2026 - 08:16 PM (IST)

ਪੰਜਾਬ : ਰੁੱਸੀ ਪਤਨੀ ਨੂੰ ਮਨਾਉਣ ਆਏ ਬੰਦੇ ''ਤੇ ਸਾਲੇ ਨੇ ਪੈਟਰੋਲ ਛਿੜਕ ਲਗਾ ''ਤੀ ਅੱਗ, ਬਚਾਉਣ ਆਈ ਗੁਆਂਡਣ ਵੀ...

ਤਰਨਤਾਰਨ, (ਰਮਨ) : ਜ਼ਿਲ੍ਹੇ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਸੰਘੇ ਵਿਖੇ ਬੀਤੇ ਕੁਝ ਦਿਨ ਪਹਿਲਾਂ ਆਪਣੀ ਰੁੱਸੀ ਹੋਈ ਪਤਨੀ ਨੂੰ ਮਨਾਉਣ ਆਏ ਪਤੀ ਉੱਪਰ ਉਸਦੇ ਸਾਲੇ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਜੀਜੇ ਦੀ ਮੌਤ ਹੋ ਗਈ ਸੀ, ਜਦਕਿ ਬਚਾਉਣ ਲਈ ਅੱਗੇ ਆਈ ਗੁਆਂਢਣ ਅਤੇ ਅੱਗ ਲਗਾਉਣ ਵਾਲਾ ਸਾਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਬੀਤੇ ਕੱਲ ਇਲਾਜ ਦੌਰਾਨ ਗੰਭੀਰ ਜ਼ਖਮੀ ਔਰਤ ਵੱਲੋਂ ਦਮ ਤੋੜ ਦਿੱਤਾ ਗਿਆ।
 ਪ੍ਰਾਪਤ ਜਾਣਕਾਰੀ ਦੀ ਅਨੁਸਾਰ ਪਿੰਡ ਸੰਘਾ ਵਿਖੇ ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਪੁਲਵਾ ਜ਼ਿਲਾ ਅੰਮ੍ਰਿਤਸਰ ਜੋ ਆਪਣੀ ਰੁੱਸੀ ਹੋਈ ਪਤਨੀ ਸੰਦੀਪ ਕੌਰ ਨੂੰ ਪੇਕੇ ਪਿੰਡ ਸੰਘੇ ਵਿਖੇ ਮਨਾਉਣ ਲਈ ਪੁੱਜਾ ਸੀ। ਜਿੱਥੇ ਉਸ ਦੀ ਪਤਨੀ ਜਦੋਂ ਘਰ ਵਿੱਚ ਨਹੀਂ ਮਿਲੀ ਤਾਂ ਸਾਲੇ ਸਾਜਨ ਸਿੰਘ ਵੱਲੋਂ ਉਸ ਨੂੰ ਦੁਬਾਰਾ ਆਉਣ ਲਈ ਕਹਿ ਕੇ ਵਾਪਸ ਭੇਜ ਦਿੱਤਾ। ਇਸ ਦੌਰਾਨ ਜਦੋਂ ਲਵਪ੍ਰੀਤ ਸਿੰਘ ਮੁੜ ਕੇ ਫਿਰ ਆਪਣੀ ਪਤਨੀ ਨੂੰ ਘਰ ਲਿਜਾਣ ਲਈ ਪੁੱਜਾ ਤਾਂ ਗੁੱਸੇ ਵਿੱਚ ਉਸਦੇ ਸਾਲੇ ਸਾਜਨ ਸਿੰਘ ਵੱਲੋਂ ਗਲੀ ਵਿੱਚ ਆਪਣੇ ਜੀਜੇ ਲਵਪ੍ਰੀਤ ਸਿੰਘ ਦੇ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। 

ਇਸ ਦੌਰਾਨ ਅੱਗ ਦੇ ਮਚੇ ਭਾਂਬੜ ਦੌਰਾਨ ਲਵਪ੍ਰੀਤ ਸਿੰਘ ਚੀਕਾਂ ਮਾਰਦਾ ਹੋਇਆ ਗਲੀ ਵਿੱਚ ਆਪਣੀ ਜਾਨ ਬਚਾਉਣ ਲਈ ਭੱਜਾ ਅਤੇ ਨਾਲੇ ਵਿੱਚ ਡਿੱਗ ਪਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਲਵਪ੍ਰੀਤ ਸਿੰਘ ਨੂੰ ਬਚਾਉਣ ਆਈ ਗੁਆਂਢਣ ਗੁਰਜੀਤ ਕੌਰ ਤੇ ਅੱਗ ਲਗਾਉਣ ਵਾਲਾ ਸਾਲਾ ਸਾਜਨ ਸਿੰਘ ਵੀ ਬੁਰੀ ਤਰ੍ਹਾਂ ਝੁਲਸ ਗਏ ਸਨ। ਕਈ ਦਿਨਾਂ ਤੋਂ ਜਿਹੜੇ ਇਲਾਜ ਗੁਰਜੀਤ ਕੌਰ ਦੀ ਬੀਤੇ ਕੱਲ ਜ਼ਖਮਾਂ ਨੂੰ ਨਾ ਸਹਾਰਦੇ ਹੋਏ ਉਸ ਵੱਲੋਂ ਦਮ ਤੋੜ ਦਿੱਤਾ ਗਿਆ। ਜਦ ਕਿ ਸਾਜਨ ਸਿੰਘ ਹਾਲੇ ਵੀ 50 ਫੀਸਦੀ ਤੋਂ ਵੱਧ ਝੁਲਸੇ ਹੋਣ ਦੇ ਬਾਵਜੂਦ ਜਿਹੜੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਸ ਵੱਲੋਂ ਮੁਲਜ਼ਮ ਸਾਜਨ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜੋ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹਸਪਤਾਲ ਵਿੱਚ ਜਿਹੜੇ ਇਲਾਜ ਹੈ ਜਦਕਿ ਮਹਿਲਾ ਗੁਰਜੀਤ ਕੌਰ ਦੀ ਬੀਤੇ ਕੱਲ ਮੌਤ ਹੋ ਗਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News