ਸਰਹੱਦੀ ਇਲਾਕੇ ’ਚ ਲਗਾਏ ਨਾਕੇ ਦੌਰਾਨ 16 ਵਾਹਨ ਜ਼ਬਤ, 12 ਦੇ ਕੱਟੇ ਚਲਾਨ : ਥਾਣਾ ਮੁਖੀ ਰਾਏ

Saturday, Jun 27, 2026 - 11:51 AM (IST)

ਸਰਹੱਦੀ ਇਲਾਕੇ ’ਚ ਲਗਾਏ ਨਾਕੇ ਦੌਰਾਨ 16 ਵਾਹਨ ਜ਼ਬਤ, 12 ਦੇ ਕੱਟੇ ਚਲਾਨ : ਥਾਣਾ ਮੁਖੀ ਰਾਏ

ਤਰਨਤਾਰਨ/ਖੇਮਕਰਨ(ਰਮਨ,ਗੁਰਮੇਲ,ਅਵਤਾਰ)- ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਕਸਬਾ ਖੇਮਕਰਨ ਵਿਖੇ ਜਿੱਥੇ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਉਪਰ ਪੁਲਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਇਸ ਦੌਰਾਨ ਕਾਲੀਆਂ ਫਿਲਮਾਂ ਅਤੇ ਜਾਲੀਆਂ ਲਗਾ ਕੇ ਮਾੜੇ ਕਾਰੋਬਾਰ ਵਿਚ ਸ਼ਾਮਲ ਸ਼ੱਕੀ ਵਿਅਕਤੀਆਂ ਦੇ ਖਿਲਾਫ ਪੁਲਸ ਵੱਲੋਂ ਸਖਤ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਸਬੰਧ ਵਿਚ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਦੀ ਅਗਵਾਈ ਹੇਠ ਸ਼ੁਕਰਵਾਰ ਦੇਰ ਸ਼ਾਮ ਖੇਮਕਰਨ ਵਿਖੇ ਵਿਸ਼ੇਸ਼ ਨਾਕਾਬੰਦੀ ਕਰਦੇ ਹੋਏ ਇਕ ਦਰਜਨ ਤੋਂ ਵੱਧ ਵਾਹਨਾਂ ਦੇ ਜਿੱਥੇ ਚਲਾਨ ਕੀਤੇ ਗਏ, ਉਥੇ ਹੀ 16 ਦੋ ਪਹੀਆ ਵਾਹਨਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10 ਅਧਿਕਾਰੀਆਂ ਦੇ ਤਬਾਦਲੇ

ਜਾਣਕਾਰੀ ਦਿੰਦੇ ਹੋਏ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਐੱਸ. ਐੱਸ.ਪੀ. ਸੁਰਿੰਦਰ ਲਾਂਬਾ ਵੱਲੋਂ ਮਿਲੇ ਹੁਕਮਾਂ ਤਹਿਤ ਸਰਹੱਦੀ ਇਲਾਕੇ ਵਿਚ ਮਾੜੇ ਅਨਸਰਾਂ ਦੇ ਖਿਲਾਫ ਪੂਰੀ ਤਰ੍ਹਾਂ ਨੱਥ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਵੇਖੇ ਜਾ ਰਹੇ ਹਨ, ਉਨ੍ਹਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਰਾਏ ਨੇ ਦੱਸਿਆ ਕਿ ਸ਼ੁਕਰਵਾਰ ਦੇਰ ਸ਼ਾਮ ਖੇਮਕਰਨ ’ਚ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ 16 ਦੋ ਪਹੀਆ ਵਾਹਨ ਜਬਤ ਕੀਤੇ ਗਏ ਹਨ, ਜਿਨ੍ਹਾਂ ਦੇ ਪਿੱਛੇ ਨੰਬਰ ਪਲੇਟਾਂ ਸਹੀ ਢੰਗ ਨਾਲ ਨਾ ਲਿਖੀਆਂ ਹੋਣ ਕਰਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਰਾਂ ਉਪਰ ਲਗਾਈਆਂ ਜਾਣ ਵਾਲੀਆਂ ਕਾਲੀਆਂ ਫਿਲਮਾਂ ਅਤੇ ਜਾਲੀਆਂ ਨੂੰ ਮੌਕੇ ਅਤੇ ਉਤਾਰਿਆ ਗਿਆ ਹੈ ਅਤੇ ਉਨ੍ਹਾਂ ਦੇ ਕਰੀਬ ਇਕ ਦਰਜਨ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਕਿਸੇ ਨੂੰ ਵੀ ਬਿਨਾਂ ਨੰਬਰੀ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News