ਦੜਾ-ਸੱਟਾ ਲਗਵਾਉਣ ਵਾਲਾ ਲਾਟਰੀ ਮਾਲਕ ਗ੍ਰਿਫ਼ਤਾਰ, 10 ਰੁਪਏ ਬਦਲੇ 100 ਰੁਪਏ ਨਿਕਲਣ ਦੀ ਦੇ ਰਿਹਾ ਸੀ ਗਾਰੰਟੀ

Sunday, Jun 21, 2026 - 11:18 AM (IST)

ਦੜਾ-ਸੱਟਾ ਲਗਵਾਉਣ ਵਾਲਾ ਲਾਟਰੀ ਮਾਲਕ ਗ੍ਰਿਫ਼ਤਾਰ, 10 ਰੁਪਏ ਬਦਲੇ 100 ਰੁਪਏ ਨਿਕਲਣ ਦੀ ਦੇ ਰਿਹਾ ਸੀ ਗਾਰੰਟੀ

ਤਰਨਤਾਰਨ (ਰਮਨ)-ਗਾਰੰਟੀ ਨਾਲ ਪੈਸੇ ਨਿਕਲਣ ਦਾ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਨੂੰ ਲਾਟਰੀ ਦੇ ਧੰਦੇ ਵਿਚ ਫਸਾਉਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੇ ਗ੍ਰਿਫ਼ਤਾਰ ਕਰਦੇ ਹੋਏ ਉਸ ਪਾਸੋਂ 3 ਪਰਚੀਆਂ, ਇਕ ਪੈਡ, ਇਕ ਪੈਨ ਅਤੇ 200 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਗਮੀ 'ਚ ਬਦਲੀ ਖੁਸ਼ੀ, ਜਨਮਦਿਨ ਤੋਂ ਇਕ ਦਿਨ ਪਹਿਲਾਂ ਮੌਤ, ਆਪਣੇ ਹੀ ਟਰੈਕਟਰ ਹੇਠ ਆਇਆ ਨੌਜਵਾਨ

ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ. ਸੁੱਖਾ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਪਰ ਰੋਹੀ ਪੁਲ ਨੇੜੇ ਸਰਕਾਰੀ ਹਸਪਤਾਲ ਵਿਖੇ ਇਕ ਦੁਕਾਨ ਵਿਚ ਚਲਾਏ ਜਾ ਰਹੇ ਲਾਟਰੀ ਦੇ ਗੈਰ-ਕਾਨੂੰਨੀ ਧੰਦੇ ਦੇ ਚਲਦਿਆਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਵਿਸ਼ਾਲ ਅਰੋੜਾ ਉਰਫ਼ ਸ਼ੁਭ ਪੁੱਤਰ ਜਤਿੰਦਰ ਕੁਮਾਰ ਵਾਸੀ ਚੰਦਰ ਕਾਲੋਨੀ ਗਲੀ ਨੰਬਰ ਦੋ ਤਰਨਤਾਰਨ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ 10 ਰੁਪਏ ਲਗਾ ਕੇ ਲਾਟਰੀ ਦੌਰਾਨ 100 ਰੁਪਏ ਨਿਕਲਣ ਦੀ ਗਾਰੰਟੀ ਦਿੱਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਕਈ ਲੋਕ ਇਸ ਕਾਲੇ ਧੰਦੇ ਦੇ ਸ਼ਿਕਾਰ ਹੋ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਹਨੇਰੀ-ਤੂਫਾਨ ਦਾ ਯੈਲੋ ਅਲਰਟ, ਕਈ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦੀ ਸੰਭਾਵਨਾ

ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਪਰਚੀਆਂ ਦੜਾ-ਸੱਟਾ ਲਗਾਉਣ ਵਾਲੀਆਂ, ਇਕ ਪੈਡ, ਇਕ ਪੈਨ, ਇਕ ਮਾਰਕਰ ਪੈਨ ਅਤੇ 200 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਪੁਲਸ ਨੇ ਦੁਕਾਨ ਮਾਲਕ ਵਿਸ਼ਾਲ ਅਰੋੜਾ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਸ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ ਤੱਕ ਹੋ ਗਿਆ ਨਵਾਂ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News