10 ਰੁਪਏ ਬਦਲੇ 100 ਰੁਪਏ ਨਿਕਲਣ ਦਾ ਲਾਲਚ ਦੇ ਸੱਟਾ ਲਗਾਉਣ ਵਾਲੇ 2 ਮੁਲਜ਼ਮ ਕਾਬੂ, ਦੋ ਫਰਾਰ

Friday, Jun 26, 2026 - 01:44 PM (IST)

10 ਰੁਪਏ ਬਦਲੇ 100 ਰੁਪਏ ਨਿਕਲਣ ਦਾ ਲਾਲਚ ਦੇ ਸੱਟਾ ਲਗਾਉਣ ਵਾਲੇ 2 ਮੁਲਜ਼ਮ ਕਾਬੂ, ਦੋ ਫਰਾਰ

ਤਰਨਤਾਰਨ (ਰਮਨ)- ਦਸ ਰੁਪਏ ਦੇ ਬਦਲੇ 100 ਰੁਪਏ ਨਿਕਲਣ ਦੀ ਗਰੰਟੀ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਧੋਖਾਧੜੀ ਕਰਨ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਖਿਲਾਫ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਪਰਚਾ ਦਰਜ ਕਰਦੇ ਹੋਏ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਪੁਲਸ ਨੇ ਇਕ ਦੁਕਾਨ ਵਿਚ ਛਾਪੇਮਾਰੀ ਕਰਦੇ ਹੋਏ ਦੜਾ ਸੱਟਾ ਲਗਾਉਣ ਵਾਲੀਆਂ ਪਰਚੀਆਂ, 2 ਕੈਲਕੂਲੇਟਰ, ਇਕ ਮਾਰਕਰ ਅਤੇ 580 ਭਾਰਤੀ ਕਰੰਸੀ ਬਰਾਮਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਰੋਹੀ ਕੰਢੇ ਦੇ ਨਜ਼ਦੀਕ ਕੁਝ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ 10 ਰੁਪਏ ਦੇ ਬਦਲੇ 1 ਰੁਪਏ ਗਰੰਟੀ ਨਾਲ ਨਿਕਲਣ ਦਾ ਲਾਲਾਚ ਦੇ ਕੇ ਉਨ੍ਹਾਂ ਨੂੰ ਦੜਾ ਸੱਟਾ ਲਗਵਾ ਰਹੇ ਹਨ। ਜਿਸ ਦੇ ਚੱਲਦਿਆਂ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਪ੍ਰਦੂਮਣ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਜਦੋਂ ਰੋਹੀ ਕੰਡੇ ਮੌਜੂਦ ਇਕ ਦੁਕਾਨ ’ਚ ਛਾਪੇਮਾਰੀ ਕੀਤੀ ਗਈ ਤਾਂ ਉਥੇ ਦੜਾ ਸੱਟਾ ਖਿਡਾਉਣ ਵਾਲਿਆਂ ਪਾਸੋਂ ਪਰਚੀਆਂ ਤੋਂ ਇਲਾਵਾ ਦੋ ਕੈਲਕੂਲੇਟਰ, ਮਾਰਕਰ ਅਤੇ 580 ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਇਸ ਦੌਰਾਨ ਪੁਲਸ ਨੇ ਮੌਕੇ ਤੋਂ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੰਗ ਅਤੇ ਰਵੀਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਦੁਕਾਨ ਮਾਲਕ ਅਨੁਰਾਧਾ ਵਾਸੀ ਰੋਹੀ ਕੰਡਾ ਤਰਨਤਾਰਨ ਅਤੇ ਪ੍ਰਦੀਪ ਸਿੰਘ ਉਰਫ ਹੀਰੋ ਵਾਸੀ ਰੋਹੀ ਕੰਡਾ ਤਰਨਤਾਰਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਉਕਤ ਚਾਰਾਂ ਮੁਲਜ਼ਮਾਂ ਦੇ ਖਿਲਾਫ ਗੈਂਗਬਲਿੰਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News