ਗਲੀ ''ਚ ਮੋਟਰਸਾਈਕਲ ਲਗਾਉਣ ''ਤੇ ਹੋਇਆ ਝਗੜਾ, ਇੱਟਾਂ-ਰੋੜੇ ਮਾਰ ਕੇ 2 ਨੂੰ ਕੀਤਾ ਜ਼ਖ਼ਮੀ

Tuesday, Jul 18, 2023 - 01:41 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਅਜਨਾਲਾ ਦੇ ਪਿੰਡ ਗੁੱਜਾਪੀਰ ਅੰਦਰ ਗਲੀ ਵਿਚ ਮੋਟਰਸਾਈਕਲ ਲਗਾਉਣ ਤੋਂ ਮਨ੍ਹਾ ਕਰਨ 'ਤੇ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਅਕਤੀ ਦੇ ਘਰ ਜਾ ਕੇ  ਸ਼ਰੇਆਮ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੇ ਸਾਰੇ ਸਾਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਸਣੇ ਕਾਰ ਨੂੰ ਵੀ ਬੁਰੀ ਤਰ੍ਹਾਂ ਤੋੜ ਦਿੱਤਾ। 

ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ

ਘਰ 'ਚ ਇੱਟਾਂ-ਰੋੜਿਆਂ ਨਾਲ ਹਮਲਾ ਕਰਨ 'ਤੇ 2 ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਪੀੜਤ ਵਿਅਕਤੀਆਂ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਨ੍ਹਾਂ 'ਤੇ ਇੱਟਾਂ ਰੋੜੇ ਚਲਾਉਣ ਵਾਲੇ ਲੋਕਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਜ਼ਮੀਨ ਗਹਿਣੇ ਧਰ ਕੇ ਗਰੀਸ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸ਼ੱਕੀ ਹਾਲਾਤ 'ਚ ਮੌਤ

ਇਸ ਦੌਰਾਨ ਨੌਜਵਾਨ ਪ੍ਰਭਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਘਰ ਰੋਟੀ ਲੈਣ ਲਈ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਗਲੀ 'ਚ ਮੋਟਰਸਾਈਕਲ ਲਗਾਇਆ ਤਾਂ 2 ਭਰਾ ਮੇਰੇ ਗੱਲ ਪੈ ਗਏ ਅਤੇ ਮੈਨੂੰ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਸਾਨੂੰ ਆਪਣੇ ਬਚਾ ਲਈ ਵੀ ਕੁਝ ਕਰਨ ਪਿਆ । ਇਸ ਮੌਕੇ ਪੁਲਸ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਚਾਂਦਪੁਰ ਬੰਨ੍ਹ ਨੇ ਉਜਾੜੇ ਮਾਨਸਾ ਦੇ ਕਈ ਪਿੰਡ, ਮਚ ਗਈ ਹਾਹਾਕਾਰ, ਵੀਡੀਓ 'ਚ ਵੇਖੋ ਦਰਦ ਬਿਆਨ ਕਰ ਰਹੇ ਲੋਕ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News