ਸਾਈਕਲ ਸਵਾਰ ਬਜ਼ੁਰਗ ਨੂੰ ਬੱਸ ਨੇ ਫੇਟ ਮਰ ਕੇ ਕੀਤਾ ਜ਼ਖ਼ਮੀ

Thursday, Oct 31, 2024 - 11:34 AM (IST)

ਸਾਈਕਲ ਸਵਾਰ ਬਜ਼ੁਰਗ ਨੂੰ ਬੱਸ ਨੇ ਫੇਟ ਮਰ ਕੇ ਕੀਤਾ ਜ਼ਖ਼ਮੀ

ਜੈਤੋਂ (ਜਿੰਦਲ) : ਕੋਟਕਪੂਰਾ ਰੋਡ ’ਤੇ ਇਕ ਨਿੱਜੀ ਬੱਸ ਵੱਲੋਂ ਬਜ਼ੁਰਗ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੂੰ ਕਿਸੇ ਰਾਹਗੀਰ ਨੇ ਫੋਨ ਕਰ ਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਜ਼ੈਲਦਾਰ ਦੇ ਪੈਟਰੋਲ ਪੰਪ ਕੋਲ ਇਕ ਸਾਈਕਲ ਸਵਾਰ ਬਜ਼ੁਰਗ ਨੂੰ ਕੋਟਕਪੂਰਾ ਵੱਲ ਜਾ ਰਹੀ ਨਿੱਜੀ ਕੰਪਨੀ ਬੱਸ ਨੇ ਫੇਟ ਮਾਰ ਦਿੱਤੀ ਅਤੇ ਸਾਈਕਲ ਸਵਾਰ ਬਜ਼ੁਰਗ ਸੜਕ ’ਤੇ ਡਿੱਗ ਕੇ ਗੰਭੀਰ ਜਖ਼ਮੀ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ, ਗੋਰਾ ਔਲਖ, ਜਸਪਾਲ ਸਿੰਘ ਮਿੰਟਾ, ਬੱਬੂ ਮਾਲੜਾ ਤੁਰੰਤ ਹੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਦਾਖ਼ਲ ਕਰਵਾਇਆ। ਹਸਪਤਾਲ ਵਿਚ ਮੌਜੂਦ ਡਾਕਟਰਾਂ ਨੇ ਚੈੱਕਅਪ ਕਰਨ ਉਪਰੰਤ ਉਸ ਨੂੰ ਫਰੀਦਕੋਟ ਵਿਖੇ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ। ਜਖ਼ਮੀ ਬਜ਼ੁਰਗ ਦੀ ਪਛਾਣ ਤੇਜਪਾਲ ਸਿੰਘ ਉਰਫ਼ ਤੇਜਾ (65) ਸਪੁੱਤਰ ਮਾੜਾ ਸਿੰਘ ਪਿੰਡ ਅਜਿੱਤ ਗਿੱਲ ਵਜੋਂ ਹੋਈ ਹੈ।


author

Babita

Content Editor

Related News