ਤਿੰਨ ਭਰਾਵਾਂ ਨੇ ਚਾਕੂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ

Thursday, Oct 17, 2024 - 03:03 PM (IST)

ਚੰਡੀਗੜ੍ਹ (ਸੁਸ਼ੀਲ) : ਰੰਜ਼ਿਸ਼ ਦੇ ਚੱਲਦੇ ਤਿੰਨ ਭਰਾ ਮੌਲੀਜਾਗਰਾਂ ’ਚ ਨੌਜਵਾਨ ਨੂੰ ਚਾਕੂ ਮਾਰ ਕੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਜੀ. ਐੱਮ. ਸੀ.ਐੱਚ-32 ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਪੰਚਕੂਲਾ ਦੇ ਰਾਜੀਵ ਕਾਲੋਨੀ ਨਿਵਾਸੀ ਸਮੀਰ ਵਜੋਂ ਹੋਈ ਹੈ।

ਮੌਲੀਜਾਗਰਾਂ ਥਾਣਾ ਪੁਲਸ ਨੇ ਸਮੀਰ ਦੀ ਸ਼ਿਕਾਇਤ ’ਤੇ ਹਮਲਾਵਰ ਮੌਲੀਜਾਗਰਾਂ ਨਿਵਾਸੀ ਕਰਨ ਮਨੀ ਤੇ ਸੰਨੀ ’ਤੇ ਮਾਮਲਾ ਦਰਜ ਕਰ ਲਿਆ ਹੈ। ਪੰਚਕੂਲਾ ਦੀ ਰਾਜੀਵ ਕਾਲੋਨੀ ਨਿਵਾਸੀ ਸਮੀਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੌਲੀਜਾਗਰਾਂ ਤੋਂ ਘਰ ਜਾ ਰਿਹਾ ਸੀ। ਕਰਨ, ਸੰਨੀ ਤੇ ਮਨੀ ਨੇ ਉਸ ਦਾ ਰਸਤਾ ਰੋਕ ਲਿਆ। ਕਰਨ ਨੇ ਚਾਕੂ ਕੱਢ ਕੇ ਉਸ ਦੀ ਸੱਜੀ ਲੱਤ ’ਚ ਵਾਰ ਕਰ ਦਿੱਤਾ। ਸੰਨੀ ਤੇ ਮਨੀ ਨੇ ਉਸ ਦੀ ਕੁੱਟਮਾਰ ਕਰ ਕੇ ਲਹੂ-ਲੁਹਾਨ ਕਰ ਦਿੱਤਾ ਤੇ ਫ਼ਰਾਰ ਹੋ ਗਏ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਲੀਜਾਗਰਾਂ ਥਾਣਾ ਪੁਲਸ ਤਿੰਨੋਂ ਹਮਲਾਵਰ ਭਰਾਵਾਂ ਦੀ ਭਾਲ ਕਰ ਰਹੀ ਹੈ।


 


Babita

Content Editor

Related News