ਗਿੱਦੜਬਾਹਾ ਨੇ ਪੰਜਾਬ ਨੂੰ ਦਿੱਤੇ 2 ਮੁੱਖ ਮੰਤਰੀ, ਹੁਣ 2 ਸਾਬਕਾ ਮੰਤਰੀਆਂ ਵਿਚਾਲੇ ਸਖ਼ਤ ਮੁਕਾਬਲਾ

Monday, Oct 28, 2024 - 09:45 AM (IST)

ਗਿੱਦੜਬਾਹਾ ਨੇ ਪੰਜਾਬ ਨੂੰ ਦਿੱਤੇ 2 ਮੁੱਖ ਮੰਤਰੀ, ਹੁਣ 2 ਸਾਬਕਾ ਮੰਤਰੀਆਂ ਵਿਚਾਲੇ ਸਖ਼ਤ ਮੁਕਾਬਲਾ

ਲੁਧਿਆਣਾ (ਹਿਤੇਸ਼) : ਪੰਜਾਬ 'ਚ 4 ਸੀਟਾਂ ’ਤੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਸਭ ਤੋਂ ਵੱਧ ਚਰਚਾ ’ਚ ਹੈ। ਇੱਥੋਂ 3 ਵਾਰ ਵਿਧਾਇਕ ਰਹੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਐੱਮ. ਪੀ. ਬਣਨ ਤੋਂ ਬਾਅਦ ਅਸਤੀਫ਼ਾ ਦੇਣ ਕਾਰਨ ਸੀਟ ਖ਼ਾਲੀ ਹੋ ਗਈ ਸੀ। ਇਸ’ਤੇ ਹੋ ਰਹੀ ਉਪ ਚੋਣ ਦੌਰਾਨ ਕਾਂਗਰਸ ਨੇ ਹੁਣ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਨੂੰ ਉਮੀਦਵਾਰ ਬਣਾਇਆ ਹੈ। 

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ 'ਚ 500 ਕਰੋੜ ਦੀ ਹੈਰੋਇਨ ਜ਼ਬਤ, ਹਥਿਆਰ ਵੀ ਬਰਾਮਦ (ਵੀਡੀਓ)

ਉਨ੍ਹਾਂ ਦੇ ਮੁਕਾਬਲੇ ਭਾਜਪਾ ਵੱਲੋਂ 1995 ਤੋਂ 2012 ਤੱਕ ਲਗਾਤਾਰ ਇਸ ਸੀਟ ਤੋਂ ਵਿਧਾਇਕ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦਿੱਤੀ ਗਈ ਹੈ, ਜੋ ਕੁੱਝ ਸਾਲ ਪਹਿਲਾਂ ਹਾਰ ਤੋਂ ਬਾਅਦ ਗਿੱਦੜਬਾਹਾ ਤੋਂ ਸਿਆਸੀ ਤੌਰ ’ਤੇ ਸ਼ਿਫਟ ਹੋ ਕੇ ਬਠਿੰਡਾ ਚਲੇ ਗਏ ਸਨ। ਜਿੱਥੋਂ ਤੱਕ ਗਿੱਦੜਬਾਹਾ ਸੀਟ ਦਾ ਸਵਾਲ ਹੈ, ਇਸ ਦੀ ਸਿਆਸੀ ਇਤਿਹਾਸ ਕਾਫੀ ਵੱਡਾ ਹੈ, ਜਿਸ ਦੇ ਤਹਿਤ ਇੱਥੋਂ ਵਿਧਾਇਕ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਹਰਚਰਨ ਸਿੰਘ ਬਰਾੜ ਪੰਜਾਬੀ ਦੇ ਸੀ. ਐੱਮ. ਰਹਿ ਚੁੱਕੇ ਹਨ। ਇਨ੍ਹਾਂ ’ਚੋਂ ਹਰਚਰਨ ਬਰਾੜ 1967 ’ਚ ਗਿੱਦੜਬਾਹਾ ਤੋਂ ਵਿਧਾਇਕ ਬਣੇ ਸਨ ਅਤੇ ਪ੍ਰਕਾਸ਼ ਸਿੰਘ ਬਾਦਲ 1969 ਤੋਂ ਲੈ ਕੇ 1985 ਤੱਕ ਲਗਾਤਾਰ 5 ਵਾਰ ਗਿੱਦੜਬਾਹਾ ਤੋਂ ਵਿਧਾਇਕ ਰਹੇ।

ਇਹ ਵੀ ਪੜ੍ਹੋ : ਹਾਈਵੇਅ ਜਾਮ ਕਰਨ ਵਾਲੇ ਕਿਸਾਨਾਂ ਨੂੰ CM ਮਾਨ ਦੀ ਨਸੀਹਤ!

ਇਸ ਤੋਂ ਬਾਅਦ 1992 ’ਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਅਤੇ 1995 ’ਚ ਹੋਈਆਂ ਉਪ ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸੀ ਵਿਰਾਸਤ ਭਤੀਜੇ ਮਨਪ੍ਰੀਤ ਬਾਦਲ ਨੂੰ ਸੌਂਪ ਦਿੱਤੀ ਸੀ। ਹੁਣ ਉਪ ਚੋਣ ਦੌਰਾਨ ਰਾਜਾ ਵੜਿੰਗ ਅਤੇ 2012 ਤੋਂ ਬਾਅਦ ਗਿੱਦੜਬਾਹਾ ’ਚ ਸਿਆਸੀ ਵਾਪਸੀ ਕਰਨ ਵਾਲੇ ਮਨਪ੍ਰੀਤ ਬਾਦਲ ਦਰਮਿਆਨ ਮੁੱਖ ਮੁਕਾਬਲਾ ਮੰਨਿਆ ਜਾ ਰਿਹਾ ਹੈ, ਜੋ ਦੋਵੇਂ ਹੀ ਸਾਬਕਾ ਮੰਤਰੀ ਹਨ ਅਤੇ ਪਹਿਲਾਂ 2012 ਵਿਚ ਇਕ-ਦੂਜੇ ਖ਼ਿਲਾਫ਼ ਚੋਣ ਲੜ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News