2 ਤੋਂ ਵੱਧ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Tuesday, Aug 27, 2024 - 02:41 PM (IST)

ਗੁਰਦਾਸਪੁਰ (ਹੇਮੰਤ)- ਥਾਣਾ ਸਾਈਬਰ ਕ੍ਰਾਈਮ ਨੇ ਇਕ ਵਿਅਕਤੀ ਨਾਲ 2,11,810 ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੀੜਤ ਕਾਲਾ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਸਾਹੋਵਾਲ ਥਾਣਾ ਦੀਨਾਨਗਰ ਨੇ ਅਖਬਾਰ ਪੜ੍ਹ ਕੇ ਪੈਨਸ਼ਨ ਅਤੇ ਲੋਨ ਲੈਣ ਸਬੰਧੀ ਇਸ਼ਤਿਹਾਰ 'ਤੇ ਦਿੱਤੇ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਤਾਂ ਦੋਸ਼ੀ ਕੁਲਦੀਪ ਸਿੰਘ ਪੁੱਤਰ ਰਮੇਸ਼ ਚੰਦਰ ਵਾਸੀ ਰਵਿਦਾਸ ਨਗਰ ਥਾਣਾ ਮਕਸੂਦਾ ਜਲੰਧਰ ਦੇਹਾਤੀ ਅਤੇ ਸੁਰਿੰਦਰ ਕੁਮਾਰ ਮੋਦੀ ਪੁੱਤਰ ਗਿਰਧਾਰੀ ਲਾਲ ਮੋਦੀ ਵਾਸੀ ਸ਼ਰੀਫਪੁਰਾ ਥਾਣਾ ਡਿਵੀਜ਼ਨ-ਏ ਅੰਮ੍ਰਿਤਸਰ ਨੇ ਮਿਲੀਭੁਗਤ ਕਰਕੇ ਪੀੜਤ ਨਾਲ 2,11,810 ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਇੰਚਾਰਜ ਸਾਈਬਰ ਕ੍ਰਾਈਮ ਸੈੱਲ ਗੁਰਦਾਸਪੁਰ ਅਤੇ ਉਪ ਕਪਤਾਨ ਪੁਲਸ ਡਿਟੈਕਟਿਵ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8