ਨਾਬਾਲਿਗਾ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

Friday, Jan 06, 2023 - 05:36 PM (IST)

ਨਾਬਾਲਿਗਾ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- ਥਾਣਾ ਕਾਦੀਆਂ ਦੀ ਪੁਲਸ ਨੇ ਨਾਬਾਲਿਗਾ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਨਾਬਾਲਿਗਾ ਦੀ ਮਾਤਾ ਨੇ ਲਿਖਵਾਇਆ ਹੈ ਕਿ ਉਸਦੀ ਧੀ 8ਵੀਂ ਜਮਾਤ ਵਿਚ ਪੜ੍ਹਦੀ 17 ਸਾਲਾ ਨਾਬਾਲਿਗਾ ਹੈ। ਬੀਤੀ 4 ਜਨਵਰੀ ਨੂੰ ਦੁਪਹਿਰ ਸਮੇਂ ਉਹ ਨੇੜੇ ਦੀ ਦੁਕਾਨ ’ਤੇ ਆਪਣੇ ਲਈ ਕੁਰਕੁਰੇ ਵਗੈਰਾ ਲੈਣ ਲਈ ਗਈ ਸੀ, ਜੋ ਘਰ ਵਾਪਸ ਨਹੀਂ ਪਰਤੀ। ਜਿਸ ਦੀ ਹੁਣ ਤੱਕ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ।

ਇਹ ਵੀ ਪੜ੍ਹੋ- ਪੰਛੀ ਬਣੀ ਬੱਚੀ ਨੇ ਚਾਈਨਾ ਡੋਰ ਦੀ ਵਰਤੋਂ 'ਤੇ ਦਿੱਤਾ ਅਹਿਮ ਸੰਦੇਸ਼, ਪੁਲਸ ਅਧਿਕਾਰੀ ਨੇ ਵੀਡੀਓ ਕੀਤੀ ਵਾਇਰਲ

ਹੁਣ ਉਸ ਨੂੰ ਪੂਰਾ ਯਕੀਨ ਹੈ ਕਿ ਕੁੜੀ ਨੂੰ ਉਸਦੀ ਦਰਾਣੀ ਦਾ ਭਰਾ ਅਜੈ ਪੁੱਤਰ ਰਾਵਤ ਵਾਸੀ ਵਾਰਡ ਨੰ.15 ਕਾਦੀਆਂ ਵਰਗਲਾ ਫੁਸਲਾ ਕੇ ਵਿਆਹ ਕਰਵਾਉਣ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਹੈ। ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਭੁਪਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਨੌਜਵਾਨ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Anuradha

Content Editor

Related News