ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਤੋਂ ਦਿੱਲੀ ਲਈ ਚੱਲਣਗੀਆਂ 4 ਸਰਕਾਰੀ ਬੱਸਾਂ, ਝੰਡੀ ਦੇ ਕੇ ਕੀਤਾ ਰਵਾਨਾ

Friday, Feb 09, 2024 - 04:48 PM (IST)

ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਤੋਂ ਦਿੱਲੀ ਲਈ ਚੱਲਣਗੀਆਂ 4 ਸਰਕਾਰੀ ਬੱਸਾਂ, ਝੰਡੀ ਦੇ ਕੇ ਕੀਤਾ ਰਵਾਨਾ

ਗੁਰਦਾਸਪੁਰ (ਹਰਮਨ)- ਪਿਛਲੇ ਸਾਲ ਦੇ ਅਖੀਰ ਵਿਚ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਨਵਾਂ ਬੱਸ ਅੱਡਾ ਸ਼ੁਰੂ ਦੇ ਬਾਅਦ ਹੁਣ ਗੁਰਦਾਸਪੁਰ ਅਤੇ ਆਸ-ਪਾਸ ਰਹਿੰਦੇ ਲੋਕਾਂ ਲਈ ਹੁਣ ਇਸ ਬੱਸ ਅੱਡੇ ਤੋਂ ਨਵੀਂ ਸਹੂਲਤ ਦੀ ਸ਼ੁਰੂਆਤ ਹੋਈ ਹੈ। ਇਸ ਤਹਿਤ ਹੁਣ ਨਵੇਂ ਬੱਸ ਅੱਡੇ ਤੋਂ ਦਿੱਲੀ ਲਈ ਰੋਜ਼ਾਨਾ 4 ਸਰਕਾਰੀ ਬੱਸਾਂ ਚੱਲਣਗੀਆਂ। ਉਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਇਕ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਨਗਰ ਸੁਧਾਰ ਟਰੱਸਟ ਦੇ ਈ. ਓ. ਮਨੋਜ ਕੁਮਾਰ ਨੇ ਬਟਾਲਾ ਡਿਪੂ ਦੇ ਜੀ. ਐੱਮ. ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਬੱਸਾਂ ਨੂੰ ਰਵਾਨਾ ਕੀਤਾ।

ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ

ਈ. ਓ. ਮਨੋਜ ਕੁਮਾਰ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਬਹੁਤ ਯਤਨ ਕਰ ਕੇ ਦਿੱਲੀ ਨੂੰ ਸਰਕਾਰੀ ਬੱਸਾਂ ਦੇ 4 ਰੂਟ ਸ਼ੁਰੂ ਕਰਵਾਏ ਹਨ ਅਤੇ ਇਸ ਵੱਡੇ ਕੰਮ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦੇ ਚੇਅਰਮੈਨ ਅਤੀ ਜ਼ਰੂਰੀ ਰੁਝੇਵੇਂ ਕਾਰਨ ਉਕਤ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਨਹੀਂ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਹੁਣ ਗੁਰਦਾਸਪੁਰ ਬੱਸ ਅੱਡੇ ਤੋਂ ਸਵੇਰੇ 10:33 ਵਜੇ, ਬਾਅਦ ਦੁਪਹਿਰ 2:12 ਵਜੇ, 2:53 ਵਜੇ ਅਤੇ ਸ਼ਾਮ 5:40 ’ਤੇ ਦਿੱਲੀ ਲਈ ਬੱਸਾਂ ਚੱਲਣਗੀਆਂ, ਜੋ ਵਾਇਆ ਬਟਾਲਾ ਤੇ ਜਲੰਧਰ ਹੋ ਕੇ ਅੱਗੇ ਲੁਧਿਆਣਾ ਰਾਹੀਂ ਦਿੱਲੀ ਜਾਣਗੀਆਂ।

ਇਹ ਵੀ ਪੜ੍ਹੋ : PSEB ਪ੍ਰੀਖਿਆਵਾਂ ਲਈ ਵਿਭਾਗ ਨੇ ਖਿੱਚੀਆਂ ਤਿਆਰੀਆਂ, ਅੰਮ੍ਰਿਤਸਰ ਦੇ 238 ਕੇਂਦਰਾਂ ’ਚ ਵਿਦਿਆਰਥੀ ਦੇਣਗੇ ਪ੍ਰੀਖਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News