ਘਰ ''ਚ ਦਾਖ਼ਲ ਹੋ ਕੇ ਜ਼ਬਰਦਸਤੀ ਮੋਟਰਸਾਈਕਲ ਖੋਹ ਲੈ ਗਏ ਨੌਜਵਾਨ, 3 ਖ਼ਿਲਾਫ਼ ਮਾਮਲਾ ਦਰਜ

Saturday, Nov 11, 2023 - 05:11 PM (IST)

ਘਰ ''ਚ ਦਾਖ਼ਲ ਹੋ ਕੇ ਜ਼ਬਰਦਸਤੀ ਮੋਟਰਸਾਈਕਲ ਖੋਹ ਲੈ ਗਏ ਨੌਜਵਾਨ, 3 ਖ਼ਿਲਾਫ਼ ਮਾਮਲਾ ਦਰਜ

ਬਟਾਲਾ (ਸਾਹਿਲ, ਯੋਗੀ)- ਘਰੋਂ ਜ਼ਬਰਦਸਤੀ ਮੋਟਰਸਾਈਕਲ ਖੋਹ ਕੇ ਲਿਜਾਣ ਵਾਲਿਆਂ ਵਿਰੁੱਧ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਇਕ ਪਛਾਤੇ ਅਤੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਵਲੀ ਪਤਨੀ ਜੋਗਿੰਦਰ ਸਿੰਘ ਵਾਸੀ ਕਲਾਰ ਨੇ ਦੱਸਿਆ ਹੈ ਕਿ 8 ਨਵੰਬਰ ਨੂੰ ਸਵੇਰੇ 9 ਵਜੇ ਉਹ ਆਪਣੀਆਂ ਕੁੜੀਆਂ ਨਾਲ ਘਰ ਵਿਚ ਮੌਜੂਦ ਸੀ ਕਿ ਪਿੰਡ ਬਿਸ਼ਨੀਵਾਲ ਦਾ ਰਹਿਣ ਵਾਲਾ ਇਕ ਨੌਜਵਾਨ ਆਪਣੇ ਨਾਲ ਦੋ ਅਣਪਛਾਤਿਆਂ ਨੂੰ ਲੈ ਕੇ ਸਾਡੇ ਘਰ ਜ਼ਬਰਦਸਤੀ ਦਾਖ਼ਲ ਹੋ ਗਿਆ। ਜਿਸ ਤੋਂ ਬਾਅਦ ਉਹ ਘਰ ਆ ਕੇ ਸਭ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਜਬਰੀ ਫਾਈਨਾਂਸ ਦੀ ਰਿਕਵਰੀ ਕਰਨ ਦੀ ਨੀਅਤ ਨਾਲ ਸਾਨੂੰ ਧਮਕਾਉਣ ਲੱਗਾ ਪਿਆ। 

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ 

ਲੜਕੀ ਰੂਪਾ ਨੇ ਸਬੰਧਿਤ ਨੌਜਵਾਨ ਨੂੰ ਬਣਦੇ ਪੈਸੇ ਹਿਸਾਬ ਕਰਕੇ ਦੇਖਣ ਦੀ ਗੱਲ ਆਖੀ ਤਾਂ ਸਬੰਧਿਤ ਨੌਜਵਾਨ ਸਾਡਾ ਮੋਟਰਸਾਈਕਲ ਲਿਜਾਣ ਲੱਗਾ ਤਾਂ ਅਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਬੰਧਿਤ ਨੌਜਵਾਨ ਤੇ ਉਸ ਨਾਲ ਅਣਪਛਾਤੇ ਵਿਅਕਤੀ ਮੋਟਰਸਾਈਕਲ ਜ਼ਬਰਦਸਤੀ ਖੋਹ ਕੇ ਲੈ ਗਏ। ਮਾਮਲੇ ਸਬੰਧੀ ਐੱਸ. ਆਈ ਅਮਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਇਕ ਪਛਾਤੇ ਅਤੇ 2 ਅਣਪਛਾਤਿਆਂ ਖ਼ਿਲਾਫ਼ ਉਪਰੋਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਹ ਵੀ ਪੜ੍ਹੋ-  ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News