ਗੈਸ ਏਜੰਸੀ ਦੇ ਕੰਪਿਊਟਰ ਆਪ੍ਰੇਟਰ ਤੋਂ 1,75000 ਦੀ ਲੁੱਟ ਕਰਨ ਵਾਲੇ 3 ਲੁਟੇਰੇ ਗ੍ਰਿਫ਼ਤਾਰ
Sunday, Dec 31, 2023 - 02:57 PM (IST)
ਬਟਾਲਾ (ਸਾਹਿਲ)- ਪੁਲਸ ਜ਼ਿਲ੍ਹਾ ਬਟਾਲਾ ਦੇ ਮਾਣਯੋਗ ਐੱਸ.ਐੱਸ.ਪੀ. ਮੈਡਮ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਰਜੇਸ਼ ਕੁਮਾਰ ਕੱਕੜ ਦੀ ਨਿਗਰਾਨੀ ਹੇਠ ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਇੰਸਪੈਕਟਰ ਕੁਲਵੰਤ ਸਿੰਘ ਮਾਨ ਨੇ ਬੀਤੇ ਕੁਝ ਦਿਨ ਪਹਿਲਾਂ ਲੁੱਟ-ਖੋਹ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਇੰਸਪੈਕਟਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਰਜ਼ਾਦਾ ਨੇ ਦੱਸਿਆ ਸੀ ਉਹ ਹਰਜੋਸ਼ ਐੱਚ.ਪੀ. ਗੈਸ ਏਜੰਸੀ ਠੀਕਰੀਵਾਲ ਰੋਡ ਕਾਦੀਆਂ ਰੇਲਵੇ ਫਾਟਕ ਦੇ ਨਜ਼ਦੀਕ ਕੰਪਿਊਟਰ ਆਪ੍ਰੇਟਰ ਦਾ ਕੰਮ ਕਰਦਾ ਹੈ। ਬੀਤੀ 22-12-23 ਨੂੰ ਬਾਅਦ ਦੁਪਹਿਰ ਗੈਸ ਏਜੰਸੀ ’ਚੋਂ ਇਕ ਲੱਖ 75 ਹਜ਼ਾਰ ਰੁਪਏ ਲੈ ਕੇ ਪੰਜਾਬ ਸਿੰਧ ਬੈਂਕ ਕਾਦੀਆਂ ਵਿਚ ਜਮਾਂ ਕਰਵਾਉਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋਂ ਉਹ ਠੀਕਰੀਵਾਲ ਰੋਡ ਸਿੱਖ ਨੈਸ਼ਨਲ ਕਾਲਜ ਦੇ ਨਜ਼ਦੀਕ ਪਹੁੰਚਿਆ ਤਾਂ ਤਿੰਨ ਅਣਪਛਾਤੇ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਚਲਦੇ ਮੋਟਰਸਾਈਕਲ ’ਤੇ ਉਸ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਮੋਟਰਸਾਈਕਲ ਸਮੇਤ ਉਹ ਜ਼ਮੀਨ ’ਤੇ ਡਿੱਗ ਪਿਆ ਤਿੰਨਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਰਿਹਾ, ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ ਅਤੇ ਦੂਜੇ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰ ਕੇ ਉਸ ਦੇ ਕੋਲੋਂ ਝਪੱਟ ਮਾਰ ਕੇ ਬੈਗ ਖੋਹ ਲਿਆ ਅਤੇ ਆਪਣੇ ਮੂੰਹ 'ਤੇ ਕੱਪੜਾ ਬੰਨਿਆ ਹੋਇਆ ਸੀ ਅਤੇ ਤੀਜੇ ਨੌਜਵਾਨ ਨੇ ਉਸ ਦੇ ਨਾਲ ਹਥੋਪਾਈ ਕੀਤੀ ਅਤੇ ਪੁੱਠੇ ਦਾਤਰ ਮਾਰੇ, ਜਿਸ ਦਾ ਚਿਹਰਾ ਨੰਗਾ ਸੀ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਉਸ ਦੇ ਕੋਲੋਂ ਪੈਸਿਆਂ ਵਾਲਾ ਭਰਿਆ ਬੈਗ, ਜਿਸ ਵਿਚ ਉਸ ਦਾ ਆਧਾਰ ਕਾਰਡ, ਪੈਨ ਕਾਰਡ, ਏ.ਟੀ.ਐੱਮ. ਕਾਰਡ ਅਤੇ ਮੋਟਰਸਾਈਕਲ ਦੀ ਆਰਸੀ ਸੀ, ਜ਼ਬਰਦਸਤੀ ਖੋਹ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ
ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਦੇ ਹੋਏ ਪੁਲਸ ਟੀਮ ਵੱਲੋਂ ਭਾਰੀ ਮੁਸ਼ੱਕਤ ਦੇ ਬਾਅਦ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਪਛਾਣ ਨਰਿੰਦਰ ਕੁਮਾਰ ਉਰਫ਼ ਜੋਨੀ ਪੁੱਤਰ ਹਰਬੰਸ ਲਾਲ ਵਾਸੀ ਭਗਤਪੁਰਾ ਕੈਂਪ ਕਾਦੀਆਂ, ਗੁਰਮੀਤ ਸਿੰਘ ਉਰਫ਼ ਸੋਨੂ ਉਰਫ਼ ਜਿੰਦੀ ਪੁੱਤਰ ਚੰਨਨ ਸਿੰਘ ਵਾਸੀ ਡੇਹਰੀਵਾਲ ਦਰੋਗਾ ਹਾਲ ਵਾਸੀ ਕਾਦੀਆਂ ਅਤੇ ਸੰਦੀਪ ਉਰਫ਼ ਬੁੱਟਰ ਪੁੱਤਰ ਮਾਨ ਸਿੰਘ ਵਾਸੀ ਪਿੰਡ ਪਸਨਾਵਾਲ ਥਾਣਾ ਤਿਬੜ ਦੇ ਵਜੋਂ ਹੋਈ ਹੈ। ਜਦਕਿ ਇਨ੍ਹਾਂ ਖ਼ਿਲਾਫ਼ ਪਹਿਲਾ ਹੀ ਥਾਣਾ ਕਾਦੀਆਂ ’ਚ ਮੁਕਦਮਾ ਨੰਬਰ 117 ਜੁਰਮ 379 ਬੀ 34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਸੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਏ.ਐੱਸ.ਆਈ. ਜਸਪਾਲ ਸਿੰਘ ,ਏ.ਐੱਸ.ਆਈ. ਦਰਸ਼ਨ ਸਿੰਘ, ਏ.ਐੱਸ.ਆਈ. ਦਲਬਾਗ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਮਨਜਿੰਦਰ ਸਿੰਘ ਆਦਿ ਪੁਲਸ ਟੀਮ ਹਾਜ਼ਰ ਸੀ।
ਇਹ ਵੀ ਪੜ੍ਹੋ : 28 ਸਾਲਾਂ ਤੋਂ ਬਰਖ਼ਾਸਤ ਕੀਤੇ ਮੁਲਾਜ਼ਮ ਨੂੰ ਮਿਲਿਆ ਇਨਸਾਫ਼, ਹਾਈਕੋਰਟ ਨੇ 1987 ਤੋਂ ਸਾਰੇ ਲਾਭ ਦੇਣ ਦੇ ਦਿੱਤੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8