3 ਦਿਨ ਪਹਿਲਾਂ ਘਰੋ ਲਾਪਤਾ ਹੋਈ ਜਨਾਨੀ ਦੀ ਝੋਨੇ ਦੇ ਖੇਤਾਂ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

08/18/2022 1:24:09 PM

ਝਬਾਲ (ਨਰਿੰਦਰ) - ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਭੁੱਚਰ ਖੁਰਦ ਦੇ ਖੇਤਾਂ ’ਚੋਂ ਅੱਜ ਇਕ ਲਗਭੱਗ 40 ਸਾਲਾ ਜਨਾਨੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਮੌਕੇ ’ਤੇ ਪਹੁੰਚੇ ਥਾਣੇਦਾਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੇ ਖੇਤਾਂ ’ਚੋਂ ਮ੍ਰਿਤਕ ਮਿਲੀ ਜਨਾਨੀ ਦੀ ਪਛਾਣ ਬਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਭੁੱਚਰ ਖੁਰਦ ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: ਪੁਲਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ, ਰਿੰਦਾ ਗੈਂਗ ਨਾਲ ਜੁੜਿਆ ਨਾਂ

ਮ੍ਰਿਤਕਾ ਦੇ ਵਾਰਿਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਲਵਿੰਦਰ ਕੌਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਰਕੇ ਉਹ 3 ਦਿਨ ਪਹਿਲਾਂ ਘਰੋਂ ਕਿਤੇ ਚਲੀ ਗਈ ਸੀ। ਜਨਾਨੀ ਦੇ ਲਾਪਤਾ ਹੋਣ ’ਤੇ ਸਾਰੇ ਪਰਿਵਾਰ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ। ਅੱਜ ਕਿਸੇ ਵਿਅਕਤੀ ਨੇ ਝੋਨੇ ਦੇ ਖੇਤਾਂ ’ਚ ਉਕਤ ਜਨਾਨੀ ਦੀ ਲਾਸ਼ ਵੇਖੀ, ਜਿਸ ਦੀ ਉਨ੍ਹਾਂ ਨੂੰ ਸੂਚਨਾ ਮਿਲੀ। ਅਸੀਂ ਜਦੋਂ ਉਥੇ ਗਏ ਤਾਂ ਉਹ ਲਾਸ਼ ਮ੍ਰਿਤਕ ਬਲਵਿੰਦਰ ਕੌਰ ਦੀ ਹੀ ਸੀ।

ਪੜ੍ਹੋ ਇਹ ਵੀ ਖ਼ਬਰ: ਕੁੱਤੇ ਦੀ ਵਜ੍ਹਾ ਕਰਕੇ ਟਲਿਆ ਅੰਮ੍ਰਿਤਸਰ 'ਚ ਬੰਬ ਧਮਾਕਾ, ਵੀਡੀਓ ਵਾਇਰਲ

 


rajwinder kaur

Content Editor

Related News