2019 ’ਚ ਅੰਮ੍ਰਿਤਸਰ ਲੋਕ ਸਭਾ ਸੀਟ ਲਗ ਸਕਦੀ ਹੈ ਸ਼੍ਰੀਮਤੀ ਸਿੱਧੂ ਦੇ ਹੱਥ

12/28/2018 2:27:15 PM

ਅੰਮ੍ਰਿਤਸਰ (ਸਫਰ)-  2019 ਦੀਅਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਹਾਈ ਕਮਾਨ ‘ਸ਼੍ਰੀਮਤੀ ਸਿੱਧੂ’ ਨੂੰ ਟਿਕਟ ਦੇ ਸਕਦੀ ਹੈ। ਵੱਧਦੀ ਸਰਦੀ ਦੇ ਨਾਲ ਹੀ ਸਿਆਸਤ ਦੇ ਗਲਿਆਰੇ ’ਚ ਰਾਜਨੀਤੀ ਭਖ ਰਹੀ ਹੈ। ਬਣ ਰਹੇ ਚੋਣ ਸਮੀਕਰਨਾਂ ’ਚ ਇਕ ਸਮੀਕਰਨ ਇਹ ਵੀ ਬਣ ਰਿਹਾ ਹੈ ਕਿ ‘ਮੈਡਮ ਸਿੱਧੂ’ ਨੂੰ ਲੋਕ ਸਭਾ ਦੀ ਟਿਕਟ ’ਤੇ ਦਿੱਲੀ ਦੀ ਰਾਜਨੀਤੀ ਵਿਚ ਪਹੁੰਚ ਕੇ ਸਿੱਧੂ ਪਰਿਵਾਰ ਦਿੱਲੀ ਤੇ ਚੰਡੀਗਡ਼੍ਹ ਦੋਵਾਂ ਸਥਾਨਾਂ ’ਤੇ ਰਾਜਨੀਤੀ ਦਾ ‘ਧੁਰਾ’ ਬਣੇ। 

 3 ਰਾਜਾਂ ’ਚ ਹੋਈ ਕਾਂਗਰਸ ਦੀ ਜਿੱਤ ’ਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ  ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਸੰਸਦੀ ਸਕੱਤਰ ਰਹੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਸੰਸਦ ਮੈਂਬਰ ਦੀ ਟਿਕਟ ਦੇ ਕੇ 2019 ਦਾ ਤੋਹਫਾ ਦੇ ਸਕਦੀ ਹੈ, ਉਥੇ ਹੀ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਨੂੰ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਦੂਜੇ ਪਾਸੇ ਜੇਕਰ ਅਕਾਲੀ ਕੋਟੇ ਵਿਚ ਸੀਟ ਆਈ ਤਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਚੋਣ ਮੈਦਾਨ ਵਿਚ ਉਤਰ ਸਕਦੇ ਹਨ, ਜੇਕਰ ਇਹ ਸੀਟ ਬੀ. ਜੇ. ਪੀ. ਦੇ ਕੋਲ ਹੀ ਰਹੀ ਤਾਂ ਇਸ ਸੀਟ ’ਤੇ ਪੰਜਾਬ  ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਫਿਲਮ ਸਟਾਰ ਅਕਸ਼ੇ ਕੁਮਾਰ ਨੂੰ ਟਿਕਟ ਮਿਲ ਸਕਦੀ ਹੈ।  

2019 ਦੇ ਆਗਮਨ ਦੇ ਨਾਲ ਹੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜਿਥੇ ਤੇਜ਼ੀ ਆਉਣਾ ਸੁਭਾਵਿਕ ਹੈ, ਉਥੇ ਹੀ ਲੋਕ ਸਭਾ ਦੇ ਨਾਵਾਂ ’ਤੇ ਵੀ ਹਰੇਕ ਪਾਰਟੀ ’ਚ ਚਰਚਾ ਤੇ ਅਨੁਮਾਨ ਲੱਗਣੇ ਸ਼ੁਰੂ ਹੋ ਜਾਣਗੇ। 2018 ਵਿਚ ਹੁਣ ਤੱਕ 2019 ’ਚ ਅੰਮ੍ਰਿਤਸਰ ਲੋਕ ਸਭਾ ਚੋਣਾਂ ਲਈ ‘ਜਗ ਬਾਣੀ’ ਪੱਤਰ ਪ੍ਰੇਰਕ ਨੇ ਕਾਂਗਰਸ, ਭਾਜਪਾ, ਅਕਾਲੀ ਦਲ ਦੇ ਨੇਤਾਵਾਂ ਨਾਲ ਮਿਲ ਕੇ ਗੱਲਾਂ ਹੀ ਗੱਲਾਂ ’ਚ ਜੋ ਸਮੀਕਰਨ ਕੱਢੇ, ਉਹ ਕਾਫ਼ੀ ਹੈਰਾਨੀ ਵਾਲੇ ਹਨ। ਕਾਂਗਰਸ ਦੇ 3 ਰਾਜਾਂ ’ਚ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਦੇ ਹੌਸਲੇ ਜਿਥੇ ਬੁਲੰਦ ਹਨ, ਉਥੇ ਸ਼ਿਅਦ ’ਚ ਦੋਫਾਡ਼ ਦਾ ਸਿੱਧਾ ਫਾਇਦਾ ਕਾਂਗਰਸ ਨੂੰ ਮਿਲਦਾ ਦਿਸ ਰਿਹਾ ਹੈ। ‘ਜਗ ਬਾਣੀ’ ਇਹ ਖਬਰ ਤੁਹਾਡੇ ਤੱਕ ਲਿਆਉਣ ਲਈ ਪੱਤਰ ਪ੍ਰੇਰਕ ਨੇ ਕੁਝ ਵਿਧਾਇਕਾਂ, ਕੌਂਸਲਰਾਂ ਤਾਂ ਕੁਝ ਕਾਂਗਰਸ ਦੇ ਵੱਡੇ ਸਿਆਸੀ ਨੇਤਾਵਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦਿਅਾਂ ਨਬਜ਼ ਟਟੋਲੀ ਤਾਂ ਸਿਆਸਤ ਦੀ ਬਿਆਨਬਾਜ਼ੀ ’ਤੇ ਵੀ ਫੋਕਸ ਕੀਤਾ। 

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਸ਼੍ਰੀਮਤੀ ਸਿੱਧੂ ਦੇ ਨਾਂ ’ਤੇ ਰਾਜ਼ੀ ਹੋ ਗਏ ਹਨ। ਅਜਿਹੇ ’ਚ ਅੰਮ੍ਰਿਤਸਰ ਵਾਇਆ ਚੰਡੀਗਡ਼੍ਹ ਹੁੰਦੇ ਕਾਂਗਰਸ ਦੇ ਦਿੱਲੀ ਦਰਬਾਰ ’ਚ ਲੋਕ ਸਭਾ ਚੋਣਾਂ ਦੇ ਨਾਵਾਂ ’ਤੇ ਚਰਚਾਵਾਂ ’ਚ ਮੈਡਮ ਸਿੱਧੂ ਵੀ ਹਨ ਅਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਵੀ। ਅੌਜਲਾ ਨੇ ਘੱਟ ਸਮੇਂ ’ਚ ਆਪਣੀ ਧਾਕ ਜਿਥੇ ਸੰਸਦ ਤੋਂ ਲੈ ਕੇ ਜ਼ਿਲੇ ਦੇ ਪਿੰਡਾਂ ’ਚ ਜਮਾਈ ਹੈ, ਉਥੇ ਹੀ ਪਿਛਲੇ ਦਿਨੀਂ ਕੌਂਸਲਰਾਂ ਨਾਲ ਬੈਠਕ ਕਰਨਾ ਵੀ 2019 ਚੋਣਾਂ ਤੋਂ ਦੇਖਿਆ ਜਾ ਰਿਹਾ ਹੈ। ਅੌਜਲਾ ਦੁਆਰਾ ਜੀ. ਐੱਨ. ਡੀ. ਐੱਚ. ’ਚ ਪ੍ਰਾਈਵੇਟ ਦਲਾਲਾਂ ਨੂੰ ਫਡ਼ਾਉਣਾ ਤੇ ਇਕ ਵਿਧਾਇਕ ਵੱਲੋਂ ਦੋਸ਼ੀਆਂ ਨੂੰ ਛੁਡਵਾ ਦੇਣਾ ਅਖਬਾਰਾਂ ’ਚ ਸੁਰਖੀਆਂ ਬਣਿਆ ਤਾਂ ਰਾਜਨੀਤੀ ਨੇ ਕਰਵਟ ਲੈ ਲਈ। ਅੌਜਲਾ ਨੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ ਪਰ ਕਾਂਗਰਸ ’ਚ ਹਰ ਕੰਮ ਹਾਈਕਮਾਨ ਕਰਦਾ ਹੈ, ਕਮਾਨ ਰਾਹੁਲ ਦੇ ਹੱਥ ਵਿਚ ਹੈ ਤੇ ਰਾਹੁਲ ਗਾਂਧੀ ਦੇ ਨਾਲ 3 ਰਾਜਾਂ ’ਚ ਜਿੱਤ ਤੋਂ ਬਾਅਦ ਜੋ ਖੁਸ਼ੀ ਸਿੱਧੂ ਦੇ ਚਿਹਰੇ ’ਤੇ ਝਲਕ ਰਹੀ ਸੀ, ਉਸ ਦਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਦੀ ਸੀਟ ਦੀ ਟਿਕਟ ਮਿਲਣਾ ਅਜਿਹਾ ਸ਼ਾਨਦਾਰ ਤੋਹਫਾ ਹੈ, ਜਿਸ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ‘ਹੱਥ’ ਤੋਂ ਭਾਜਪਾ ਨੇ ਤਦ ਖੋਹ ਲਿਆ ਸੀ, ਜਦੋਂ ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਤਾਂ ਭਾਜਪਾ ਤੇ ਅਕਾਲੀ ਦਲ ਗਠਜੋਡ਼ ਨੇ ਦੇਸ਼  ਦੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਪਾਰਟੀ ਦਾ ‘ਕਮਲ’ ਖਿਲਾਉਣ ਲਈ ਉਤਾਰ ਦਿੱਤਾ। ਜੇਤਲੀ ਹਾਰੇ ਤਾਂ ਕੈਪਟਨ ਸੰਸਦ ਮੈਂਬਰ ਬਣੇ। ਵਿਧਾਨ ਸਭਾ ਚੋਣਾਂ ’ਚ 10 ਸਾਲਾਂ ਬਾਅਦ ਕਾਂਗਰਸ ਆਈ ਤਾਂ ਕੈਪਟਨ ਨੇ ਅੰਮ੍ਰਿਤਸਰ ਸੰਸਦ ਮੈਂਬਰ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਦੀ ਸਹੁੰ ਖਾ ਲਈ। ਕੈਪਟਨ ਦੀ ਸੀਟ ਖਾਲੀ ਹੁੰਦੇ ਹੀ ਗੁਰਜੀਤ ਸਿੰਘ ਅੌਜਲਾ ਦੀ ਲਾਟਰੀ ਨਿਕਲ ਆਈ,  ਸੰਸਦੀ ਚੋਣ ’ਚ ਉਹ ਪੰਜਾਬ ਭਾਜਪਾ ਦੇ ਉੱਘੇ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾ ਕੇ ਸੰਸਦ ਭਵਨ ’ਚ ਕਈ ਵਾਰ ਅੰਮ੍ਰਿਤਸਰ ਦੇ ਵਿਕਾਸ ਲਈ ਗਰਜੇ। ਉਧਰ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵੱਲੋਂ ਰਾਜਨੀਤੀ ’ਚ ਕਰੀਅਰ ਸ਼ੁਰੂ ਕਰਦੇ ਸੰਸਦ ਮੈਂਬਰ ਬਣੇ ਸਨ, ਹੁਣ ਉਨ੍ਹਾਂ ਦੀ ਵੀ ਇਹੀ ਇੱਛਾ ਹੋਵੇਗੀ ਕਿ ਅੰਮ੍ਰਿਤਸਰ ਸੰਸਦੀ ਸੀਟ ’ਤੇ ਕਬਜ਼ਾ ਉਨ੍ਹਾਂ ਦੇ ਪਰਿਵਾਰ ਦਾ ਹੋਵੇ।


Related News