ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਲੜਨਗੇ ਚੋਣ

04/02/2024 6:20:23 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਚੋਣ ਖੇਤਰ ਤੋਂ ਲੋਕ ਸਭਾ ਚੋਣ ਲੜਨਗੇ। ਉਨ੍ਹਾਂ ਦੀ ਪਾਰਟੀ ਡੀ.ਪੀ.ਏ.ਪੀ. ਨੇ ਇਹ ਜਾਣਕਾਰੀ ਦਿੱਤੀ ਹੈ। ਆਜ਼ਾਦ ਨੇ 2022 'ਚ ਕਾਂਗਰਸ ਛੱਡ ਦਿੱਤੀ, ਪਾਰਟੀ ਨਾਲ ਆਪਣੇ 5 ਦਹਾਕੇ ਲੰਬੇ ਜੁੜਾਵ ਨੂੰ ਖ਼ਤਮ ਕਰ ਦਿੱਤਾ ਅਤੇ ਆਪਣਾ ਖ਼ੁਦ ਦਾ ਰਾਜਨੀਤਕ ਸੰਗਠਨ-ਡੈਮੋਕ੍ਰੇਟਿਕ ਪ੍ਰੋਗ੍ਰੇਸਿਵ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਬਣਾਇਆ। ਡੀ.ਏ.ਪੀ.ਏ. ਨੇਤਾ ਤਾਜ ਮੋਹਿਉਦੀਨ ਨੇ ਕਿਹਾ,''ਅੱਜ ਡੀ.ਏ.ਪੀ. ਦੀ ਕੋਰ ਕਮੇਟੀ ਦੀ ਬੈਠਕ ਹੋਈ ਅਤੇ ਅਸੀਂ ਫ਼ੈਸਲਾ ਕੀਤਾ ਹੈ ਕਿ (ਪਾਰਟੀ ਪ੍ਰਧਾਨ) ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨਗੇ।''

2014 'ਚ ਊਧਮਪੁਰ ਚੋਣ ਖੇਤਰ ਤੋਂ ਭਾਜਪਾ ਨੇਤਾ ਜਿਤੇਂਦਰ ਸਿੰਘ ਤੋਂ ਹਾਰਨ ਤੋਂ ਬਾਅਦ ਆਜ਼ਾਦ ਦੀ ਇਹ ਪਹਿਲੀ ਲੋਕ ਸਭਾ ਚੋਣ ਹੋਵੇਗੀ। ਅਲਤਾਫ਼ ਬੁਖਾਰੀ ਦੀ ਆਪਣੀ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ 'ਤੇ ਮੋਹਿਓਦੀਨ ਨੇ ਕਿਹਾ ਕਿ ਇਸ ਮੋਰਚੇ 'ਤੇ ਕੋਈ ਪ੍ਰਗਤੀ ਨਹੀਂ ਹੋਈ ਹੈ। ਉਨ੍ਹਾਂ ਕਿਹਾ,''ਸਾਡੇ ਕੋਲ ਸਮੇਂ ਦੀ ਘਾਟ ਹੈ ਅਤੇ ਗੱਲਬਾਤ 'ਚ ਜ਼ਿਆਦਾ ਤਰੱਕੀ ਨਹੀਂ ਹੋਈ ਹੈ। ਇਸ ਲਈ ਬਿਹਤਰ ਹੋਵੇਗਾ ਕਿ ਉਹ ਆਪਣਾ ਕਰੇ ਅਤੇ ਅਸੀਂ ਆਪਣਾ ਕੰਮ ਕਰੀਏ। ਉਨ੍ਹਾਂ ਨੂੰ ਕਿਸੇ ਵੀ ਸੂਰਤ 'ਚ ਅਨੰਤਨਾਗ ਸੀਟ 'ਚ ਕੋਈ ਦਿਲਚਸਪੀ ਨਹੀਂ ਸੀ।'' ਮੋਹਿਓਦੀਨ ਨੇ ਕਿਹਾ ਕਿ ਕਸ਼ਮੀਰ 'ਚ ਹੋਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਫ਼ੈਸਲਾ ਉੱਚਿਤ ਸਮੇਂ 'ਤੇ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News