ਸੜਕ ਹਾਦਸੇ ਦੌਰਾਨ ਮਰਨ ਵਾਲਿਆਂ ’ਚੋਂ 2 ਨੌਜਵਾਨ ਬਿਆਸ ਦੇ ਵਸਨੀਕ, ਮ੍ਰਿਤਕਾਂ ਦਾ ਹੋਇਆ ਅੰਤਿਮ ਸੰਸਕਾਰ

01/21/2023 11:11:26 AM

ਬਾਬਾ ਬਕਾਲਾ ਸਾਹਿਬ (ਜ.ਬ)- ਬੀਤੀ 18 ਜਨਵਰੀ ਦੀ ਰਾਤ ਨੂੰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਹਮੀਰਾ ਕੋਲ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਇਨੋਵਾ ਗੱਡੀ ’ਚ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚੋਂ 2 ਮ੍ਰਿਤਕ ਬਿਆਸ ਦੇ ਵਸਨੀਕ ਸਨ, ਜਿਨ੍ਹਾਂ ਦਾ ਕਸਬਾ ਬਿਆਸ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ਦੇ ਸੋਗ ਵਜੋਂ ਬਿਆਸ ਦੇ ਸਾਰੇ ਹੀ ਬਾਜ਼ਾਰ ਬੰਦ ਰਹੇ। ਉਕਤ ਮ੍ਰਿਤਕ ਨੌਜਵਾਨ ਜੋ ਕਿ ਕੁਆਰੇ ਸਨ ਅਤੇ ਦੁਕਾਨਾਂ ’ਤੇ ਦਿਹਾੜੀਦਾਰ ਵਜੋਂ ਕੰਮ ਕਰਦੇ ਸਨ। 

PunjabKesari

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਹਾਦਸੇ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਸੇ ਰਾਤ ਕਰੀਬ ਸਵਾ 1 ਵਜੇ ਉਕਤ ਨੌਜਵਾਨਾਂ ਨੇ ਬਿਆਸ ਨਜ਼ਦੀਕ ਇਕ ਢਾਬੇ ਤੋਂ ਖਾਣਾ ਵੀ ਖਾਧਾ ਅਤੇ ਫਿਰ ਹਵੇਲੀ ਜਲੰਧਰ ਲਈ ਰਵਾਨਾ ਹੋ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਦੇਖਿਆ ਗਿਆ ਹੈ ਕਿ ਮ੍ਰਿਤਕ ਨੌਜਵਾਨਾਂ ਵੱਲੋਂ ਗੱਡੀ ਵਿਚ ਉਚੀ ਆਵਾਜ਼ ਵਿਚ ਮਿਊਜਿਕ ਲਾਇਆ ਗਿਆ ਹੋਇਆ ਸੀ। ਗੱਡੀ ਵਿਚ ਬੈਠ ਕੇ ਹੀ ਦਾਰੂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ, ਜਿਸਨੂੰ ਕਿ ਹਾਦਸੇ ਦਾ ਕਾਰਨ ਸਮਝਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ

ਨੌਜਵਾਨਾਂ ਵੱਲੋਂ ਵਰਤੀ ਗਈ ਇਨੋਵਾ ਗੱਡੀ ’ਤੇ ਪੰਜਾਬ ਪੁਲਸ ਦਾ ਸਟਿੱਕਰ ਵੀ ਲੱਗਾ ਹੋਇਆ ਦੇਖਿਆ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇੰਨ੍ਹਾਂ ਨੌਜਵਾਨਾਂ ਦੇ ਨਾਲ ਪੰਜਵਾ ਸਾਥੀ ਵੀ ਬਿਆਸ ਦਾ ਹੀ ਰਹਿਣ ਵਾਲਾ ਹੈ ਅਤੇ ਉਸਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਖੇ ਭਰਤੀ ਕਰਵਾਇਆ ਜਾ ਚੁੱਕਾ ਹੈ, ਜਿਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਇਹ ਵੀ ਪੜ੍ਹੋ- ਗੁਜਰਾਤ ਪੁਲਸ ਵੱਲੋਂ ਬਟਾਲਾ 'ਚ ਸ਼ਰਾਬ ਠੇਕੇਦਾਰ ਦੇ ਘਰ ਰੇਡ, ਮਚੀ ਹਫੜਾ-ਦਫੜੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News