SG ਇਨਕਲੇਵ ਰਹਿੰਦੇ 'ਕੋਰੋਨਾ ਯੋਧਿਆਂ' ਦਾ ਕਾਲੋਨੀ ਵਾਸੀਆਂ ਕੀਤਾ ਫੁੱਲਾਂ ਨਾਲ ਸਵਾਗਤ

05/05/2020 4:58:26 PM

ਅੰਮ੍ਰਿਤਸਰ (ਦਲਜੀਤ) - ਸਰਕਾਰੀ ਅਧਿਕਾਰੀ ਅਤੇ ਕਰਮਚਾਰੀ, ਜੋ ਕਿ ਕੋਵਿਡ 19 ਵਿਰੁੱਧ ਚੱਲ ਰਹੀ ਜੰਗ ਵਿਚ ਮੋਰਚਿਆਂ ਵਿਚ ਅੱਗੇ ਹੋ ਕੇ ਲੜ ਰਹੇ ਹਨ, ਦੀ ਜ਼ਿਲ੍ਹਾ ਵਾਸੀ ਦਿਲੋਂ ਕਦਰ ਕਰਨ ਲੱਗੇ ਹਨ, ਚਾਹੇ ਇਹ ਡਾਕਟਰ ਹੋਣ, ਪੁਲਿਸ ਕਰਮੀ, ਸਫਾਈ ਕਰਮੀ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਵਿਚ ਵੱਖ-ਵੱਖ ਅਹੁਦਿਆਂ ਉਤੇ ਕੰਮ ਕਰਦੇ ਕਰਮਚਾਰੀ। ਕਾਰਨ ਸਪੱਸ਼ਟ ਹੈ ਕਿ ਜਦੋਂ ਸਾਰੇ ਲੋਕ ਘਰਾਂ ਵਿਚ ਬੈਠੇ ਹਨ ਅਤੇ ਇਹੀ ਲੋਕ ਸਾਡੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਲੱਗੇ ਹੋਏ ਹਨ। ਕਈ ਥਾਵਾਂ ਉਤੇ ਤਾਂ ਇਹ ਸਰਕਾਰੀ ਅਮਲਾ ਸਾਨੂੰ ਘਰਾਂ ਵਿਚ ਬਿਠਾਉਣ ਲਈ ਹੀ ਡਿਊਟੀ ਕਰ ਰਿਹਾ ਹੈ, ਕਿ ਅਸੀਂ ਕੋਈ ਲਾਪਰਵਾਹੀ ਨਾ ਕਰੀਏ ਅਤੇ ਘਰਾਂ ਵਿਚ ਰਹਿ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੀਏ।  

PunjabKesari

ਅੱਜ ਅਜਿਹੀ ਇਕ ਮਿਸਾਲ ਮਜੀਠਾ ਰੋਡ ਸਥਿਤ ਐਸ.ਜੀ. ਇਨਕਲੇਵ ਵਿਚ ਉਸ ਵੇਲੇ ਸਥਾਨਕ ਨਿਵਾਸੀਆਂ ਵੱਲੋਂ ਉਦੋਂ ਮਿਲੀ, ਜਦੋਂ ਸਥਾਨਕ ਕਾਲੋਨੀ ਦੇ ਵਾਸੀ ਆਪਣੇ ਇਲਾਕੇ ਵਿਚ ਰਹਿੰਦੇ ਸਰਕਾਰੀ ਕਰਮਚਾਰੀਆਂ ਉਤੇ ਸਵੇਰ ਹੀ ਫੁੱਲਾਂ ਦੀ ਵਰਖਾ ਕਰਨ ਘਰਾਂ ਵਿਚ ਪਹੁੰਚ ਗਏ। ਐਸ. ਜੀ. ਇਨਕਲੇਵ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ਵਨੀ ਕਟਾਰੀਆ, ਸ੍ਰੀਮਤੀ ਸਲੋਨੀ ਮਹਿਰਾ, ਸ. ਮਹਿੰਦਰ ਸਿੰਘ ਭੁੱਲਰ, ਸ੍ਰੀ ਅਨਿਲ ਮਲਹੋਤਰਾ ਤੇ ਹੋਰ ਵਾਸੀ ਦਿਨ ਚੜ੍ਹਦੇ ਹੀ ਆਪਣੀ ਕਾਲੋਨੀ ਵਿਚ ਰਹਿੰਦੇ ਕੋਰੋਨਾ ਯੋਧੇ ਜਿਸ ਵਿਚ ਡਾ. ਇੰਦਰਜੀਤ ਸਿੰਘ, ਡਾ. ਮਨਜੀਤ ਕੌਰ, ਐਸ. ਐਚ. ਓ ਸ੍ਰੀ ਗੁਰਮੀਤ ਸਿੰਘ ਮੱਲੀ, ਡੀ ਐਸ ਪੀ ਪ੍ਰਹਿਲਾਦ ਸਿੰਘ, ਤਹਿਸੀਲਦਾਰ ਲਛਮਣ ਸਿੰਘ, ਡੀ ਪੀ ਓ. ਐਸ. ਆਈ ਨਿਸ਼ਾਨ ਸਿੰਘ ਤੇ ਬਲਵਿੰਦਰ ਸਿੰਘ, ਨਰਸਿੰਗ ਸਟਾਫ ਵਿਚੋਂ ਸ੍ਰੀਮਤੀ ਸਤਿੰਦਰਪਾਲ ਕੌਰ, ਸ੍ਰੀਮਤੀ ਸੁਦੇਸ਼ ਸ਼ਰਮਾ, ਸ੍ਰੀਮਤੀ ਪੂਨਮ ਕੱਕੜ, ਸ੍ਰੀਮਤੀ ਵੀਨਾ ਸ਼ਰਮਾ ਦੇ ਘਰਾਂ ਵਿਚ ਗਏ ਅਤੇ ਉਨਾਂ ਤੇ ਫੁੱਲਾਂ ਦੀ ਵਰਖਾ ਕੇ ਧੰਨਵਾਦ ਪ੍ਰਗਟ ਕੀਤਾ।

PunjabKesari

PunjabKesari


Harinder Kaur

Content Editor

Related News