ਗਰਮੀਆਂ ''ਚ ਇਸ ਤਰ੍ਹਾਂ ਕਰੋ ਆਪਣੇ ਗਾਰਡਨ ਦੀ ਦੇਖ ਭਾਲ

Thursday, Apr 13, 2017 - 01:40 PM (IST)

ਜਲੰਧਰ— ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਮੌਸਮ ''ਚ ਕਈ ਲੋਕਾਂ ਨੂੰ ਗਾਰਡਨਿੰਗ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ। ਉਹ ਆਪਣੇ ਘਰਾਂ ਦੇ ਪੌਦੇ ਹਰਾ ਭਰਾ ਦੇਖਣਾ ਪਸੰਦ ਕਰਦੇ ਹਨ। ਵੈਸੇ ਜੇਕਰ ਦੇਖਿਆ ਜਾਵੇ ਤਾਂ ਗਰਮੀਆਂ ''ਚ ਗਾਰਡਨਿੰਗ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਮੌਸਮ ''ਚ ਵੀ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਗਾਰਡਨਿੰਗ ਕਰਨ ਦੇ ਕੁਝ ਖਾਸ ਟਿਪਸ ਦੱਸਣ ਦਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਰਮੀਆਂ ਦੇ ਮੌਸਮ ''ਚ ਆਪਣੇ ਗਾਰਡਨ ਨੂੰ ਹਰਿਆਂ ਭਰਿਆਂ ਬਣਾ ਸਕਦੇ ਹੋ।
1. ਆਪਣੇ ਪੌਦਿਆਂ ਨੂੰ ਹਮੇਸ਼ਾ ਤਰ ਰੱਖੋ। ਕਿਉਂਕਿ ਗਰਮੀ ਦੇ ਸਮੇਂ ਵਾਤਾਵਰਣ ਪੌਦੇ ''ਚੋਂ ਸਾਰੀ ਨਮੀ ਖਿੱਚ ਲੈਂਦਾ ਹੈ। ਪੌਦਿਆਂ ਦੀਆਂ ਜੜ੍ਹਾਂ ''ਚ ਪਾਣੀ ਸੁੱਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਜਿੰਨਾ ਪੋਸ਼ਣ ਮਿਲਣਾ ਚਾਹੀਦਾ ਹੈ ਨਹੀਂ ਮਿਲ ਪਾਉਂਦਾ। ਚੰਗਾ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਪੌਦਿਆਂ ਨੂੰ ਭਰਪੂਰ ਪਾਣੀ ਦਿੰਦੇ ਰਹੋ। ਅਜਿਹਾ ਕਰਨ ਨਾਲ ਪੌਦੇ ਖਿਲੇ-ਖਿਲੇ ਰਹਿਣਗੇ।
2. ਗਰਮੀਆਂ ''ਚ ਬਗੀਚੇ ਅਤੇ ਪੇੜ-ਪੌਦਿਆਂ ਨੂੰ ਕੀਡਿਆਂ ਤੋਂ ਦੂਰ ਰੱਖਣ ਲਈ ਕੁਦਰਤੀ ਕੀਟਨਾਸ਼ਕ ਦਾ ਜ਼ਰੂਰ ਇਸਤੇਮਾਲ ਕਰੋਂ। ਇਸਦੇ ਇਸਤੇਮਾਲ ਨਾਲ ਬਗੀਚੇ ਦਾ ਵਿਕਾਸ ਵਧੀਆਂ ਹੁੰਦਾ ਹੈ।
3. ਕੁਝ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਗਰਮੀਆਂ ''ਚ ਧੁੱਪ ਦੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਪਹਿਲਾਂ ਦੇਖ ਲਓ ਕਿ ਕਿਹੜੇ ਪੌਦੇ ਕਿੱਥੇ ਰੱਖਣੇ ਹਨ।
4.ਗਰਾਡਨ ''ਚ ਅਕਸਰ ਨਾਲ ਘਾਹ-ਫੂਸ ਉਗ ਜਾਂਦਾ ਹੈ ਜੋ ਗਾਰਡਨ ਦੀ ਲੁਕ ਖਰਾਬ ਕਰਦਾ ਹੈ। ਇਸ ਲਈ ਸਮੇਂ ਸਮੇਂ ''ਤੇ ਘਾਹ ਨੂੰ ਸਾਫ ਕਰਦੇ ਰਹੋ।
5. ਜਿੰਨਾ ਹੋ ਸਕੇ ਤੁਸੀਂ ਪੌਦਿਆਂ ਲਈ ਕੁਦਰਤੀ ਖਾਦ ਦਾ ਹੀ ਇਸਤੇਮਾਲ ਕਰੋਂ। ਇਸ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ।


Related News