ਦਿਖਾਓ ਆਪਣੇ ਹੱਥਾਂ ਦਾ ਕਮਾਲ ਅਤੇ ਘਰ ਦੀਆਂ ਫਾਲਤੂ ਚੀਜ਼ਾ ਨੂੰ ਬਣਾਓ ਉਪਯੋਗੀ

07/27/2016 6:35:30 PM

ਜਲੰਧਰ — ਘਰ ਦਾ ਫਾਲਤੂ ਸਮਾਨ ਸੁੱਟਣ ਦੀ ਬਜਾਏ ਇਸਨੂੰ ਉਪਯੋਗੀ ਬਣਾ ਸਕਦੇ ਹੋ ਅਤੇ ਦੂਸਰਿਆਂ ਲਈ ਮਿਸਾਲ ਬਣ ਸਕਦੇ ਹੋ। 
1. ਆਈਸਕ੍ਰੀਮ ਸਟਿੱਕ
ਆਈਸਕ੍ਰੀਮ ਸਟਿੱਕ ਦੇ ਨਾਲ ਬੁੱਕ-ਮਾਰਕ ਵੀ ਬਣਾ ਸਕਦੇ ਹਾਂ। ਇਸ ਨੂੰ ਬਣਾਉਣ ਦੇ ਲਈ ਆਈਸਕ੍ਰੀਮ ਸਟਿੱਕ ਲਓ। ਹੁਣ ਕੱਪੜੇ ਦਾ ਟੁਕੜਾ ਆਈਸਕ੍ਰੀਮ ਸਟਿੱਕ ''ਤੇ ਲਪੇਟ ਦਿਓ। ਗੂੰਦ ਦੇ ਨਾਲ ਨਕਲੀ ਅੱਖਾਂ ਚਿਪਕਾ ਦਿਓ ਅਤੇ ਰੰਗਾਂ ਦੇ ਨਾਲ ਬੁੱਲ ਬਣਾ ਲਓ ਜਾਂ ਆਪਣੇ ਡਿਜ਼ਾਈਨ ਦੇ ਹਿਸਾਬ ਨਾਲ ਸਜਾ ਲਓ ਅਤੇ ਜੇਕਰ ਇਸਦੇ ਵਾਲ ਬਣਾਉਣਾ ਚਾਹੁੰਦੇ ਹੋ ਤਾਂ ਧਾਗੇ ਨੂੰ ਕੱਟ ਕੇ ਇਸ ਦੇ ਵਾਲ ਬਣਾ ਸਕਦੇ ਹੋ।
2. ਕ੍ਰੇਡਿੱਟ ਕਾਰਡ
ਕ੍ਰੈਡਿੱਟ ਕਾਰਡ ਜੇ ''ਐਕਸਪਾਇਰ'' ਹੋ ਗਿਆ ਹੈ ਤਾਂ ਇਸ ''ਚ ਮੋਰੀ ਕਰਕੇ ਇਸ ਨੂੰ ਕੀ-ਰਿੰਗ ਬਣਾ ਸਕਦੇ ਹੋ।
3. ਪੁਰਾਣੇ ਟਾਈਰ
ਪੁਰਾਣੇ ਟਾਈਰ ਨੂੰ ਅੱਧਾ ਕੱਟ ਕੇ ਉਸਨੂੰ ਪੇਂਟ ਕਰ ਲਓ ਅਤੇ ਇਸਨੂੰ ਦੋਨੋ ਪਾਸਿਓਂ ਰੱਸੀ ਨਾਲ ਬੰਨ ਲਓ। ਹੁਣ ਤੁਸੀਂ ਇਸ ''ਚ ਪੌਦਾ ਲਗਾ ਸਕਦੇ ਹੋ ਇਹ ਜਗ੍ਹਾ ਵੀ ਨਹੀਂ ਘੇਰੇਗਾ। ਇਸ ਨੂੰ ਆਪਣੀ ਬਾਲਕੋਣੀ ''ਚ ਵੀ ਟੰਗ ਸਕਦੇ ਹੋ।
4. ਪੁਰਾਣੇ ਢੱਕਣ
ਕੋਲਡ ਡ੍ਰਿੰਕ ਦੇ 100 ਢੱਕਣ ਜਮ੍ਹਾ ਕਰ ਲਓ। ਇਸਦੇ ਸਾਰੇ ਢੱਕਣਾ ਨੂੰ ਤਿੰਨ ਰੰਗਾਂ ''ਚ ਰੰਗ ਦਿਓ। ਹੁਣ ਸ਼ੀਸ਼ੇ ਦੇ ਆਸ-ਪਾਸ ਗੂੰਦ ਦੇ ਨਾਲ ਚਿਪਕਾ ਦਿਓ।
5. ਫੋਟੋ ਫਰੇਮ
ਆਈਸਕ੍ਰੀਮ ਸਟਿੱਕ ਦੇ ਨਾਲ ਫੋਟੋਫਰੇਮ ਵੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਬੋਰਡ ਅਤੇ ਸਟਿੱਕ ਨੂੰ ਰੰਗ ਲਓ। ਹੁਣ ਬੋਰਡ ''ਤੇ ਚਾਰ ਸਟਿੱਕ ਚਿਪਕਾ ਦਿਓ। ਫ੍ਰੇਮ ਨੂੰ ਸਜਾਉਣ ਲਈ ਰੰਗ-ਭਰੰਗੇ ਬਟਨ ਲਗਾ ਸਕਦੇ ਹੋ। 


Related News