ਸਾਈਬਰ ਫਰਾਡ ਤੋਂ ਬਚਣ ਲਈ ਇੰਟਰਨੈੱਟ ਦੀ ਵਰਤੋਂ ਸਾਵਧਾਨੀ ਨਾਲ ਕਰੋ : ਪ੍ਰੋ. ਚਾਰੂ ਮਲਹੋਤਰਾ

Tuesday, Nov 15, 2022 - 05:19 PM (IST)

ਸਾਈਬਰ ਫਰਾਡ ਤੋਂ ਬਚਣ ਲਈ ਇੰਟਰਨੈੱਟ ਦੀ ਵਰਤੋਂ ਸਾਵਧਾਨੀ ਨਾਲ ਕਰੋ : ਪ੍ਰੋ. ਚਾਰੂ ਮਲਹੋਤਰਾ

ਲੁਧਿਆਣਾ (ਆਹੂਜਾ/ਚੋਪੜਾ) : ਸਾਈਬਰ ਕ੍ਰਾਈਮ ਇਸ ਅਜਿਹੀ ਕ੍ਰਿਮੀਨਲ ਐਕਟੀਵਿਟੀ ਹੈ, ਜਿਸ ’ਚ ਕੰਪਿਊਟਰ ਨੈੱਟਵਰਕ ਡਿਵਾਈਸ ਜਾਂ ਨੈੱਟਵਰਕ ਜ਼ਰੀਏ ਠੱਗੀ ਮਾਰੀ ਜਾਂਦੀ ਹੈ ਅਤੇ ਸਾਈਬਰ ਅਪਰਾਧੀ ਇਸ ਦੇ ਜ਼ਰੀਏ ਪ੍ਰਾਈਵੇਸੀ ਤੋਂ ਲੈ ਕੇ ਪੈਸੇ ਤਕ ਉਡਾ ਲੈ ਜਾਂਦੇ ਹਨ। ਜਿੱਥੇ ਡਾਟਾ ਹੈਕਿੰਗ, ਫਿਸ਼ਿੰਗ ਮੇਲ, ਓ. ਟੀ. ਪੀ. ਫਰਾਡ ਅਤੇ ਮੋਬਾਇਲ ਫਰਾਡ ਸੈਕਸਟਾਰਸ਼ਨ ਵਰਗੇ ਅਪਰਾਧ ਹਨ, ਜਿਨ੍ਹਾਂ ਨੂੰ ਸਾਈਬਰ ਅਪਰਾਧੀ ਅੰਜਾਮ ਦਿੰਦੇ ਹਨ। ਸਾਈਬਰ ਕ੍ਰਾਈਮ ਨਾਲ ਜੁੜੇ ਮਾਮਲਿਆਂ ਨੂੰ ਪੁਲਸ ਅਤੇ ਕੇਂਦਰੀ ਏਜੰਸੀਆਂ ਦੋਵੇਂ ਦੇਖਦੀਆਂ ਹਨ। ਜੇਕਰ ਤੁਸੀਂ ਇਕ ਇੰਟਰਨੈੱਟ ਯੂਜ਼ਰ ਹੋ ਤਾਂ ਸੰਭਵ ਹੈ ਕਿ ਤੁਸੀਂ ਆਪਣੀ ਕੋਈ ਵੀ ਛੋਟੀ ਜਿਹੀ ਗਲਤੀ ਕਾਰਨ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਸਕਦੇ ਹੋ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪ੍ਰੋ. ਚਾਰੂ ਮਲਹੋਤਰਾ (ਪੀ. ਐੱਚ. ਡੀ. ਆਈ. ਆਈ. ਟੀ. ਦਿੱਲੀ ਅਤੇ ਈ. ਗਵਰਨੈਂਸ – ਆਈ. ਸੀ. ਟੀ.) ਜੋ ਕਿ ਇਕ ਸਾਈਬਰ ਸਕਿਓਰਿਟੀ ਐਕਸਪਰਟ ਹਨ, ਨੇ ਇਕ ਵਿਸ਼ੇੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਬੈਂਕਿੰਗ, ਸੋਸ਼ਲ ਮੀਡੀਆ, ਈ-ਮੇਲ ਤੋਂ ਇਲਾਵਾ ਡਾਟਾ ਕੇਬਲ ਨਾਲ ਵੀ ਸਾਈਬਰ ਕ੍ਰਾਈਮ ਹੋ ਸਕਦਾ ਹੈ। ਇਸ ਲਈ ਜਿੱਥੋਂ ਤਕ ਹੋ ਸਕੇ ਮੋਬਾਇਲ ਦੀ ਇਕ ਚਾਰਜਿੰਗ ਕੇਬਲ ਹੀ ਇਸਤੇਮਾਲ ਕਰੋ।

ਕਿਊ. ਆਰ. ਕੋਡ ਇਕ ਇਹੋ ਜਿਹਾ ਪੈਟਰਨ ਹੁੰਦਾ ਹੈ, ਜਿਸ ਵਿਚ ਕਿਸੇ ਪ੍ਰੋਡਕਟ ਦੀ ਜਾਣਕਾਰੀ ਛੁਪਾਈ ਜਾਂਦੀ ਹੈ। ਉਸ ਨੂੰ ਸਕੈਨ ਕਰ ਕੇ ਇਸ ’ਚ ਛੁਪੀ ਜਾਣਕਾਰੀ ਦਾ ਪਤਾ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕਿਊ. ਆਰ. ਕੋਡ ਵਿਚ ਕੋਈ ਖਾਸ ਟੈਕਸਟ ਯੂ. ਆਰ. ਐੱਲ. ਨੰਬਰ/ਮੋਬਾਇਲ ਨੰਬਰ ਵੀ ਛੁਪਿਆ ਹੁੰਦਾ ਹੈ। ਇਸ ਲਈ ਯੂਜ਼ਰ ਇਸ ਦੀ ਸਾਵਧਾਨੀ ਨਾਲ ਵਰਤੋਂ ਕਰਨ। ਸਕੈਨ ਕਰਨ ਤੋਂ ਪਹਿਲਾਂ ਉਕਤ ਕੰਪਨੀ ਦੀ ਸਚਾਈ ਕਨਫਰਮ ਕਰ ਲੈਣ ਅਤੇ ਆਨਲਾਈਨ ਖਰੀਦਦਾਰੀ ਵੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਸਕਿਓਰਿਟੀ ਐਕਸਪਰਟ ਚਾਰੂ ਮਲਹੋਤਰਾ ਨੇ ਇਕ ਮਹੱਤਵਪੂਰਨ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਜੇਕਰ ਕਿਸੇ ਨਾਲ ਕੋਈ ਬੈਂਕਿੰਗ ਫਰਾਡ ਹੋ ਜਾਵੇ ਤਾਂ ਉਸ ਨੂੰ ਤੁਰੰਤ ਆਪਣੇ ਬੈਂਕ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਬੈਂਕ ਅਮਾਊਂਟ ਟਰਾਂਸਫਰ ਕਰਨ ’ਚ ਲਗਭਗ ਅੱਧੇ ਘੰਟੇ ਦਾ ਸਮਾਂ ਲੈਂਦਾ ਹੈ, ਜਿਸ ਨੂੰ ਗੋਲਡਨ ਪੀਰੀਅਡ ਕਿਹਾ ਜਾਂਦਾ ਹੈ। ਜੇਕਰ ਇਸ ਸਮੇਂ ਅੰਦਰ ਬੈਂਕ ਨੂੰ ਫਰਾਡ ਦੀ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਪੇਮੈਂਟ ਦਾ ਭੁਗਤਾਨ ਰੁਕ ਸਕਦਾ ਹੈ। ਆਪਣੇ ਪੁਰਾਣੇ ਮੋਬਾਇਲ ਨੂੰ ਵੇਚਣ ਸਬੰਧੀ ਜਾਣਕਾਰੀ ਦਿੰਦਿਅਾਂ ਚਾਰੂ ਮਲਹੋਤਰਾ ਨੇ ਕਿਹਾ ਕਿ ਪੁਰਾਣੇ ਮੋਬਾਇਲ ਵੇਚਦੇ ਸਮੇਂ ਧਿਆਨ ਰੱਖੋ ਕਿਉਂਕਿ ਇਸ ਵਿਚ ਤੁਹਾਡਾ ਸਾਰਾ ਡਾਟਾ ਛੁਪਿਆ ਹੁੰਦਾ ਹੈ।

ਸਾਈਬਰ ਕ੍ਰਾਈਮ ਤੋਂ ਬਚਣ ਲਈ ਅਹਿਮ ਜਾਣਕਾਰੀਆਂ

- ਕਿਸੇ ਵੀ ਵੈੱਬਸਾਈਟ ’ਤੇ ਆਪਣੇ ਪਰਸਨਲ ਡਿਟੇਲ ਸ਼ੇਅਰ ਕਰਨ ਤੋਂ ਪਹਿਲਾਂ ਬਚੋ ਅਤੇ ਕੇਵਲ ਵੈਰੀਫਾਈਡ ਸਾਈਟ ’ਤੇ ਹੀ ਸ਼ੇਅਰ ਕਰੋ।

- ਆਪਣੀ ਜੀ. ਪੀ. ਐੱਸ. ਲੋਕੇਸ਼ਨ ਪਬਲਿਕ ਪਲੇਸਿਜ਼ ’ਤੇ ਸਵਿੱਚ ਆਫ ਰੱਖੋ।

- ਫਿਸ਼ਿੰਗ ਮੇਲ ਕੀ ਹੈ ਇਸ ਬਾਰੇ ਜਾਣਕਰੀ ਰੱਖੋ ਅਤੇ ਕਦੇ ਅਣਪਛਾਤੇ ਵਿਅਕਤੀ ਦੇ ਮੈਸੇਜ ਜਾਂ ਈ-ਮੇਲ ’ਚ ਦਿੱਤੇ ਗਏ ਲਿੰਕ ’ਤੇ ਕਲਿਕ ਨਾ ਕਰੋ।

- ਆਨਲਾਈਨ ਪੇਮੈਂਟ ਕਰਦੇ ਸਮੇਂ ਇਹ ਸਾਵਧਾਨੀ ਰੱਖੋ ਕਿ ਬ੍ਰਾਊਜ਼ਰ ਵਿਚ ਲਾਕ ਸਿੰਬਲ ਹੈ ਜਾਂ ਨਹੀਂ।

- ਕਿਸੇ ਵੀ ਫ੍ਰੀ ਐਪ ਜਾਂ ਸਾਫਟਵੇਅਰ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਕਨਫਰਮ ਕਰ ਲਵੋ।

- ਕਿਸੇ ਵੀ ਆਨਲਾਈਨ ਸਕੀਮ, ਜਿਸ ’ਚ ਪੈਸੇ ਜਿੱਤਣ ਅਤੇ ਪ੍ਰਾਈਜ਼ ਮਿਲਣ ਦੀ ਗੱਲ ਕੀਤੀ ਜਾ ਰਹੀ ਹੋਵੇ, ਉਸ ਦੇ ਲਾਲਚ ਵਿਚ ਨਾ ਪਵੋ। ਇਸ ਤੋਂ ਇਲਾਵਾ ਆਕਰਸ਼ਿਤ ਇਸ਼ਤਿਹਾਰਾਂ ’ਤੇ ਕਲਿੱਕ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਅਤੇ ਉਨ੍ਹਾਂ ’ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੋ, ਤੁਸੀਂ ਧੋਖਾ ਖਾ ਸਕਦੇ ਹੋ।

- ਫ੍ਰੀ ਵਾਈ-ਫਾਈ ਦੀ ਵਰਤੋਂ ਕਰਨ ਤੋਂ ਬਚੋ, ਆਪਣੇ ਆਨਲਾਈਨ ਅਕਾਊਂਟ ਬੈਂਕਿੰਗ ਲਈ ਆਪਣੇ ਵਾਈਫਾਈ ਅਤੇ ਉਸ ਦੇ ਲਈ ਸਕਿਓਰਡ ਪਾਸਵਰਡ ਦੀ ਵਰਤੋਂ ਕਰੋ। ਆਪਣੇ ਐਂਟੀਵਾਇਰਸ ਅੈਪਲੀਕੇਸ਼ਨ ਸਿਸਟਮ ਨੂੰ ਅੱਪਡੇਟ ਰੱਖੋ।

- ਹਮੇਸ਼ਾ ਮਜ਼ਬੂਤ ਪਾਸਵਰਡ ਦਾ ਹੀ ਉਪਯੋਗ ਕਰੋ, ਵੈੱਬ ਬ੍ਰਾਊਜ਼ਰ ਦੇ ਕਾਰਜ ਸਮਾਪਤ ਹੋਣ ਤੋਂ ਬਾਅਦ ਹਿਸਟਰੀ ਅਤੇ ਕੁਕੀਜ ਡਿਲੀਟ ਕਰ ਦਿਓ।

- ਆਪਣੀ ਮੇਲ, ਨੈੱਟ ਬੈਂਕਿੰਗ, ਅਫੀਸ਼ੀਅਲ ਈ-ਮੇਲ, ਨਿਵੇਸ਼, ਅਕਾਊਂਟ, ਬਿਜਲੀ/ਪਾਣੀ/ਇੰਟਰਨੈੱਟ ਦੇ ਬਿੱਲ ਅਦਾ ਕਰਨ ਲਈ ਵੱਖਰੇ-ਵੱਖਰੇ ਪਾਸਵਰਡ ਰੱਖਣੇ ਚਾਹੀਦੇ ਹਨ।

- ਅੱਜ ਵਧਦੇ ਸਾਈਬਰ ਖਤਰੇ ਨੂੰ ਦੇਖਦੇ ਹੋਏ ਸਲਾਹ ਦਿੱਤੀ ਜਾਂਦੀ ਹੈ ਕਿ ਇਕ ਹੀ ਪਾਸਵਰਡ ਕਈ ਲਾਗਇਸ ਲਈ ਵਰਤੋਂ ਕਰਨਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਬਜ਼ੁਰਗ ਅਤੇ ਮਹਿਲਾਵਾਂ ਨੂੰ ਖਾਸ ਤੌਰ ’ਤੇ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਦੇ ਵੀ ਪੁੱਛਣ ’ਤੇ ਨੈੱਟ ਬੈਂਕਿੰਗ ਪਾਸਵਰਡ, ਓ. ਟੀ. ਪੀ., ਏ. ਟੀ. ਐੱਮ. ਫੋਨ ਬੈਂਕਿੰਗ ਪਿਨ, ਸੀ. ਵੀ. ਵੀ. ਨੰਬਰ ਅਤੇ ਕਿਸੇ ਤਰ੍ਹਾਂ ਦੀ ਵੀ ਸੰਵੇਦਨਸ਼ੀਲ ਜਾਣਕਾਰੀ ਕਿਸੇ ਨੂੰ ਨਾ ਦੇਣ।

5ਜੀ ਸਿਮ ਸਰਵਿਸ ਅਪਡੇਟ ਸਕੈਮ ਟਿਪਸ

4ਜੀ ਤੋਂ 5ਜੀ ਅਪਗ੍ਰੇਡ ਕਰਨ ਲਈ ਆਏ ਹੋਏ ਐੱਸ. ਐੱਮ. ਐੱਸ. ਜਾਂ ਈਮੇਲ ਲਿੰਕ ’ਤੇ ਕਲਿੱਕ ਨਾ ਕਰੋ। 5ਜੀ ਸਰਵਿਸ ਨੂੰ ਅਪਗ੍ਰੇਡ ਕਰਨ ਲਈ ਕਿਸੇ ਤਰ੍ਹਾਂ ਦੀ ਨਿਜੀ ਜਾਂ ਫਾਈਨੈਂਸ਼ੀਅਲ ਸੂਚਨਾ ਦੇਣ ਅਤੇ 5ਜੀ ਸਰਵਿਸ ਨੂੰ ਅਪਗ੍ਰੇਡ ਕਰਨ ਲਈ ਕੋਈ ਵੀ ਸਕ੍ਰੀਨ ਸ਼ੇਅਰਿੰਗ ਐਪ ਇੰਸਟਾਲ ਨਾ ਕਰੋ। ਇਸ ਤਰ੍ਹਾਂ ਦੀ ਈਮੇਲ ਤੋਂ ਬਚੋ, ਜਿਨ੍ਹਾਂ ਨੇ ਵੋਡਾਫੋਨ, ਏਅਰਟੈੱਲ, ਜੀਓ ਦਾ ਲੋਗੋ ਲਗਾ ਕੇ ਰੱਖਿਆ ਹੋਵੇ ਅਤੇ ਤੁਹਾਡੇ ਤੋਂ 5ਜੀ ਸਿਮ ਅਪਗ੍ਰੇਡ ਕਰਨ ਲਈ ਡਿਟੇਲਸ ਮੰਗ ਰਹੇ ਹੋਣ।


author

Simran Bhutto

Content Editor

Related News