ਲੋਕਾਂ ਲਈ ਚਿੰਤਾ ਭਰੀ ਖ਼ਬਰ ਆਈ ਸਾਹਮਣੇ! ਸ਼ਾਮ ਤੋਂ ਲੈ ਕੇ ਸਵੇਰੇ 11 ਵਜੇ ਤੱਕ...
Sunday, Oct 19, 2025 - 11:41 AM (IST)

ਚੰਡੀਗੜ੍ਹ (ਰੋਹਾਲ) : ਤਿਉਹਾਰਾਂ ਦੇ ਸੀਜ਼ਨ ਨਾਲ ਸ਼ਹਿਰ ਦੇ ਵਾਤਾਵਰਣ 'ਚ ਅਖ਼ੀਰ ਠੰਡ ਹੋ ਹੀ ਗਈ। ਰਾਤ 'ਚ ਤਾਂ ਠੰਡ ਨਾਲ ਕੰਬਣੀ ਵੀ ਮਹਿਸੂਸ ਹੋਣ ਲੱਗੀ ਹੈ। ਰਾਤ 'ਚ ਤਾਂ ਪਾਰਾ 17 ਡਿਗਰੀ ਤੱਕ ਡਿੱਗ ਚੁੱਕਿਆ ਹੈ ਪਰ ਦੁਪਹਿਰ 'ਚ ਪਾਰਾ ਇਸ ਤੋਂ ਦੁੱਗਣਾ ਵੱਧ ਕੇ 34 ਡਿਗਰੀ ਤੱਕ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਅਜਿਹਾ ਹੀ ਬਣਿਆ ਰਹੇਗਾ ਪਰ ਆਉਣ ਵਾਲੇ ਦਿਨਾਂ ਦੇ ਲਈ ਚਿੰਤਾਂ ਦੀ ਗੱਲ ਇਹ ਕਿ ਸ਼ਹਿਰ ਦੀ ਹਵਾ 'ਚ ਪ੍ਰਦੂਸ਼ਣ ਘੁਲਣਾ ਸ਼ੁਰੂ ਹੋ ਚੁੱਕਿਆ ਹੈ। ਇਕ ਹਫ਼ਤੇ ਪਹਿਲਾਂ ਤੱਕ 100 ਤੋਂ ਹੇਠਾ ਦੇ ਬਹੁਤ ਚੰਗੇ ਪੱਧਰ ’ਤੇ ਚੱਲ ਰਿਹਾ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਹੁਣ ਵੱਧ ਕੇ 135 ਦੇ ਮੱਧ ਪੱਧਰ ਤੱਕ ਪਹੁੰਚ ਗਿਆ ਹੈ। ਸੈਕਟਰ-22 ਦੀ ਆਬਜ਼ਰਬੇਟਰੀ 'ਚ ਤਾਂ ਸ਼ਨੀਵਰ ਸਵੇਰ 8 ਵਜੇ ਦੇ ਆਸ-ਪਾਸ ਪੀ. ਐੱਮ. 2.5 ਦਾ ਪੱਧਰ 213 ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 21 ਅਕਤੂਬਰ ਨੂੰ ਵੀ ਸਰਕਾਰੀ ਛੁੱਟੀ ਦੀ ਮੰਗ! ਮੁਲਾਜ਼ਮਾਂ ਨੂੰ ਮਿਲੇਗੀ ਵੱਡੀ ਰਾਹਤ
ਇਸ ਲਈ ਵਧੇਗਾ ਰਾਤ ਅਤੇ ਸਵੇਰ ਸ਼ਹਿਰ ਦਾ ਪ੍ਰਦੂਸ਼ਣ
ਹਵਾ 'ਚ ਆਉਣ ਵਾਲੇ ਪ੍ਰਦੂਸ਼ਣ ਦੇ ਹੈਵੀ ਪਾਰਟੀਕਲ ਰਾਤ ਦੇ ਮੌਸਮ 'ਚ ਠੰਡਕ ਹੋਣ ਦੇ ਕਾਰਨ ਭਾਰੀ ਹੋ ਕੇ ਜ਼ਮੀਨ ਵੱਲ ਆਉਣਗੇ। ਪਿਛਲੇ ਸਾਲ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਪਹਿਲੀ ਵਾਰ ਦੇਸ਼ ਦੇ ਟਾਪ ਤਿੰਨ ਸ਼ਹਿਰਾਂ 'ਚ ਦਰਜ ਹੋ ਚੁੱਕਿਆ ਹੈ। ਇਸ ਪ੍ਰਦੂਸ਼ਣ ਦੇ ਕਾਰਨ ਬੱਦੀ ਵਰਗੇ ਇੰਡਸਟਰੀਅਲ ਏਰੀਆ ਦਾ ਪ੍ਰਦੂਸ਼ਣ ਦੁਪਹਿਰ ਦੇ ਸਮੇਂ ਪੱਛਮ ਵੱਲੋਂ ਆਉਣ ਵਾਲੀਆਂ ਹਵਾਵਾਂ ਦੇ ਨਾਲ ਸ਼ਹਿਰ ਵਿਚ ਦਾਖ਼ਲ ਹੁੰਦਾ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ, ਇਸ ਤਾਰੀਖ਼ ਤੱਕ...
ਫਿਰ ਸ਼ਾਮ ਢੱਲਦੇ ਹੀ ਮੌਸਮ ਠੰਡਾ ਹੋਣ ਤੋਂ ਬਾਅਦ ਪ੍ਰਦੂਸ਼ਣ ਦੇ ਕਣ ਭਾਰੀ ਹੋ ਕੇ ਹੇਠਾ ਵੱਲ ਆਉਣ ਲੱਗਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ 'ਚ ਪ੍ਰਦੂਸ਼ਣ ਸ਼ਾਮ ਤੋਂ ਲੈ ਕੇ ਸਵੇਰੇ 11 ਵਜੇ ਤੱਕ ਖ਼ਰਾਬ ਪੱਧਰ ’ਤੇ ਰਹਿੰਦਾ ਹੈ। ਧੁੱਪ ਨਿਕਲਣ ਤੋਂ ਬਾਅਦ ਹਵਾ ਵਿਚ ਨਮੀ ਖ਼ਤਮ ਹੋਣ ਤੋਂ ਬਾਅਦ ਪ੍ਰਦੂਸ਼ਣ ਦੇ ਕਣ ਘੱਟ ਹੋ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8