ਜੇਤੂ ਵਿਦਿਆਰਥੀਅਾਂ ਨੂੰ ਕੀਤਾ ਸਨਮਾਨਤ

12/12/2018 11:11:14 AM

ਲੁਧਿਆਣਾ (ਕਾਲੀਆ)-ਵੀ. ਬੀ. ਯੂ. ਜ਼ੈੱਡ ਫਰੈਂਚ ਭਾਸ਼ਾ ਸੰਸਥਾ ਵੱਲੋਂ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਜਤਿੰਦਰਾ ਗਰੀਨ ਫੀਲਡ ਸਕੂਲ ਸੁਧਾਰ ਦੀ ਮੈਨੇਜਮੈਂਟ ਨੇ ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਮੈਨੇਜਰ ਮਨਪ੍ਰੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਅਨੀਤਾ ਕੁੰਦਰਾ ਨੇ ਦੱਸਿਆ ਕਿ ਗੁਰਸਿਮਰਨ ਕੌਰ 5ਵੀਂ ਅਤੇ ਸ਼ਰਨਜੀਤ ਕੌਰ 8ਵੀਂ ਕਲਾਸ ਨੇ ਜ਼ਿਲੇ ਭਰ ’ਚੋਂ ਸਭ ਤੋਂ ਵੱਧ ਨੰਬਰ ਲੈ ਕੇ ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਹਰ ਖੇਤਰ ਵਿਚ ਮੋਹਰੀ ਬਣਨ ਲਈ ਅੰਤਰਰਾਸ਼ਟਰੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹਰ ਮੁਕਾਬਲੇ ਵਿਚ ਸਾਡੇ ਜਤਿੰਦਰਾ ਗਰੀਨ ਫੀਲਡ ਸਕੂਲ ਦੇ ਬੱਚੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲੀਆਂ ਅਤੇ ਦੂਜੀਆਂ ਪੁਜ਼ੀਸ਼ਨਾਂ ਹਾਸਲ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਮੱਲਾਂ ਮਾਰਨ ਲਈ ਪ੍ਰੇਰਿਆ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰੀ ਬਣ ਸਕੇ।


Related News