ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਮਾਮਲਾ, ਭਾਰਤਵੰਸ਼ੀ ਸੰਗਠਨ ਦੀ ਅਮਰੀਕੀ ਸਰਕਾਰ ਨੂੰ ਚਿਤਾਵਨੀ

Thursday, Apr 11, 2024 - 07:35 PM (IST)

ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਮਾਮਲਾ, ਭਾਰਤਵੰਸ਼ੀ ਸੰਗਠਨ ਦੀ ਅਮਰੀਕੀ ਸਰਕਾਰ ਨੂੰ ਚਿਤਾਵਨੀ

ਵਾਸ਼ਿੰਗਟਨ (ਭਾਸ਼ਾ)- ਪ੍ਰਵਾਸੀ ਭਾਰਤੀਆਂ ਦੇ ਇਕ ਪ੍ਰਮੁੱਖ ਸੰਗਠਨ ਨੇ ਅਮਰੀਕੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ, ਯੂਨੀਵਰਸਿਟੀਆਂ ਅਤੇ ਵਿਦਿਆਰਥੀ ਯੂਨੀਅਨਾਂ ਨੂੰ ਹਾਲ ਹੀ ਦੇ ਮਹੀਨਿਆਂ ਵਿਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਮੌਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਸਬੰਧੀ ਕੰਮ ਕਰਨ ਦੀ ਅਪੀਲ ਕੀਤੀ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫ.ਆਈ.ਆਈ.ਡੀ.ਐੱਸ.) ਦੇ ਇਕ ਵਿਸ਼ਲੇਸ਼ਣ ਵਿਚ ਪਾਇਆ ਗਿਆ ਕਿ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਵਿਚ ਸ਼ੱਕੀ ਗੋਲੀਬਾਰੀ/ਅਗਵਾ, ਸੁਰੱਖਿਆ ਜਾਣਕਾਰੀ ਦੀ ਘਾਟ ਕਾਰਨ ਵਾਤਾਵਰਣ ਸਬੰਧੀ ਮੌਤਾਂ (ਮੋਨੋਆਕਸਾਈਡ ਜ਼ਹਿਰ, ਹਾਈਪੋਥਰਮੀਆ), ਖ਼ੁਦਕੁਸ਼ੀ ਲਈ ਪ੍ਰੇਰਿਤ ਕਰਨ ਵਾਲੇ ਮਾਨਸਿਕ ਮੁੱਦਿਆਂ ਅਤੇ ਸ਼ੱਕੀ ਹਾਦਸਿਆਂ ਨੂੰ ਲੈ ਕੇ ਹਿੰਸਕ ਅਪਰਾਧ ਤੱਕ ਸ਼ਾਮਲ ਹਨ। ਭਾਰਤਵੰਸ਼ੀ ਸੰਗਠਨ ਨੇ ਅਮਰੀਕੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਨ੍ਹਾਂ ਨੂੰ ਅਮਰੀਕਾ ਆਉਣ ਤੋਂ ਪਹਿਲਾਂ ਸੋਚਣਾ ਪਵੇਗਾ।

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ; ਗਰਭ ਅਵਸਥਾ ਦੌਰਾਨ ਹਰੇਕ 8 'ਚੋਂ 1 ਔਰਤ ਨਾਲ ਹਸਪਤਾਲਾਂ ’ਚ ਹੁੰਦੈ ਮਾੜਾ ਵਤੀਰਾ

ਐੱਫ.ਆਈ.ਆਈ.ਡੀ.ਐੱਸ. ਕਿਹਾ ਕਿ ਅਧਿਕਾਰੀਆਂ ਨੂੰ ਸੁਰੱਖਿਆ ਸਿੱਖਿਆ ਨੂੰ ਵਧਾਉਣਾ ਚਾਹੀਦਾ ਹੈ, ਖੋਜ ਅਤੇ ਬਚਾਅ ਪ੍ਰਕਿਰਿਆਵਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ, ਭਾਰਤੀ ਵਿਦਿਆਰਥੀਆਂ ਦੀ ਰੈਗਿੰਗ ਵਿਰੁੱਧ ਸਖ਼ਤ ਨਿਯਮ ਲਾਗੂ ਕਰਨੇ ਚਾਹੀਦੇ ਹਨ। ਸਾਲ 2024 ਦੀ ਸ਼ੁਰੂਆਤ ਤੋਂ ਹੁਣ ਤੱਕ ਭਾਰਤ ਤੋਂ ਅਮਰੀਕਾ ਆਏ ਭਾਰਤੀ ਮੂਲ ਦੇ ਘੱਟੋ-ਘੱਟ 6 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਮਹੀਨੇ ਤੋਂ ਲਾਪਤਾ ਇਕ 25 ਸਾਲਾ ਭਾਰਤੀ ਵਿਦਿਆਰਥੀ ਇਸ ਹਫ਼ਤੇ ਅਮਰੀਕਾ ਦੇ ਕਲੀਵਲੈਂਡ ਸ਼ਹਿਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਪਿਛਲੇ ਹਫ਼ਤੇ ਓਹੀਓ ਵਿਚ ਇਕ ਭਾਰਤੀ ਵਿਦਿਆਰਥੀ ਉਮਾ ਸੱਤਿਆ ਸਾਈਂ ਗੱਡੇ ਦੀ ਮੌਤ ਹੋ ਗਈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਮਹੀਨੇ ਭਾਰਤ ਦੇ 34 ਸਾਲਾ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਮਿਸੌਰੀ ਦੇ ਸੈਂਟ ਲੁਈਸ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿਛਲੇ ਮਹੀਨੇ ਵਣਜ ਦੂਤਘਰ ਨੇ ਬੋਸਟਨ ਵਿਚ 20 ਸਾਲਾ ਭਾਰਤੀ ਵਿਦਿਆਰਥੀ ਅਭਿਜੀਤ ਪਾਰੂਚੁਰੂ ਦੀ ਮੌਤ ਦੇ ਬਾਰੇ ਵਿਚ ਸੋਸ਼ਲ ਮੀਡੀਆ ਮੰਚ ਐਕਸ 'ਤੇ ਪੋਸਟ ਕੀਤੀ ਸੀ। ਕਨੈਕਟੀਕਟ ਵਿਚ ਰਹਿਣ ਵਾਲੇ ਪਾਰੂਚੁਰੂ ਦੇ ਮਾਪੇ ਜਾਂਚਕਰਤਾਵਾਂ ਦੇ ਸਿੱਧਾ ਸੰਪਰਕ ਵਿਚ ਸਨ ਅਤੇ ਉਨ੍ਹਾਂ ਦੀ ਮੌਤ ਦੀ ਸ਼ੁਰੂਆਤੀ ਜਾਂਚ ਵਿਚ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਤੋਂ ਇਨਕਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦੁਨੀਆ ਭਰ 'ਚ 'ਆਪ' ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ, ਰੱਖੀ ਇੱਕ ਦਿਨ ਦੀ ਭੁੱਖ ਹੜਤਾਲ

ਪਰਡਿਊ ਯੂਨੀਵਰਸਿਟੀ ਵਿਚ 23 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਸਮੀਰ ਕਾਮਥ 5 ਫਰਵਰੀ ਨੂੰ ਇੰਡੀਆਨਾ ਦੇ ਇਕ ਸੁਰੱਖਿਆ ਖੇਤਰ ਵਿਚ ਮ੍ਰਿਤਕ ਪਾਇਆ ਗਿਆ ਸੀ। 2 ਫਰਵਰੀ ਨੂੰ, ਭਾਰਤੀ ਮੂਲ ਦੇ ਆਈਟੀ ਕਾਰਜਕਾਰੀ ਵਿਵੇਕ ਤਨੇਜਾ (41) ਨੂੰ ਵਾਸ਼ਿੰਗਟਨ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਹੋਏ ਹਮਲੇ ਦੌਰਾਨ ਜਾਨਲੇਵਾ ਸੱਟਾਂ ਲੱਗੀਆਂ। ਇੱਕ ਹੋਰ ਦੁਖਾਂਤ ਵਿੱਚ, 25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਨੂੰ ਜਾਰਜੀਆ ਵਿੱਚ ਇੱਕ ਬੇਘਰੇ ਨਸ਼ੇੜੀ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਦੁਖਦਾਈ ਮੌਤਾਂ ਵਿੱਚ ਵਾਧੇ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਲ-ਨਾਲ ਭਾਰਤੀ ਆਬਾਦੀ ਵਿੱਚ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ। ਫਾਊਂਡੇਸ਼ਨ ਦੇ ਨੀਤੀ ਅਤੇ ਰਣਨੀਤੀ ਮਾਮਲਿਆਂ ਮੁਖੀ ਖੰਡੇਰਾਓ ਕਾਂਡ ਨੇ ਕਿਹਾ ਕਿ ਜੇਕਰ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਅਮਰੀਕੀ ਯੂਨੀਵਰਸਿਟੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤੀਆਂ ਦਾ ਭਰੋਸਾ ਡਗਮਗਾ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਦੀ ਆਮਦ ’ਤੇ ਅਸਰ ਪੈ ਸਕਦਾ ਹੈ। ਫਾਊਂਡੇਸ਼ਨ ਭਾਰਤੀ-ਅਮਰੀਕੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਵੇਖਣ ਕਰੇਗੀ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਮੈਂਬਰ ਨੇ ਕੀਤੀ ਤਾਰੀਫ਼, ਕਿਹਾ- ਪ੍ਰਧਾਨ ਮੰਤਰੀ ਮੋਦੀ ਭਾਰਤ ਦਾ ਚਿਹਰਾ ਬਣ ਗਏ ਹਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News