ਬਾਬਾ ਗੁਲਜ਼ਾਰ ਸਿੰਘ ਦੀ 17ਵੀਂ ਬਰਸੀ ’ਤੇ ਹੋਏ ਸਮਾਗਮ
Thursday, Dec 06, 2018 - 11:04 AM (IST)

ਲੁਧਿਆਣਾ (ਭਗਵੰਤ)-ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਲੁਧਿਆਣਾ ਵਿਖੇ ਸੰਤ ਬਾਬਾ ਰਾਮਪਾਲ ਸਿੰਘ ਦੇ ਪਿਤਾ ਸੱਚਖੰਡ ਵਾਸੀ ਬਾਬਾ ਗੁਲਜ਼ਾਰ ਸਿੰਘ ਦੀ 17ਵੀਂ ਬਰਸੀ ’ਤੇ ਸਵੇਰੇ 13 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਸਮਾਗਮ ਵਿਚ ਪਹੁੰਚੀਆਂ। ਸੰਤ ਰਾਮਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਕਿਹਾ ਕਿ ਅੱਜ ਦੇ ਸਵਾਰਥਵਾਦੀ ਅਤੇ ਪਦਾਰਥਵਾਦੀ ਯੁੱਗ ’ਚ ਮਨੁੱਖ ਦਾ ਜੀਵਨ ਸ਼ਬਦ ਗੁਰੂ ਨਾਲ ਜੁਡ਼ੇ ਬਿਨਾਂ ਸਾਰਥਕ ਹੋ ਹੀ ਨਹੀਂ ਸਕਦਾ। ਸੰਤ ਜੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਦਾ ਨਿਤਨੇਮ ਕਰਦਿਆਂ ਅਮਲ ਕਰਨ।ਸੱਚ ਖੰਡ ਵਾਸੀ ਬਾਬਾ ਗੁਲਜ਼ਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਐੱਮ. ਪੀ. ਰਵਨੀਤ ਸਿੰਘ ਬਿੱਟੂ ਅਤੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਨੇ ਕਿਹਾ ਕਿ ਆਪ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁਡ਼ਨ ਦੇ ਦਿਨ-ਰਾਤ ਉਪਰਾਲੇ ਕੀਤੇ।ਬਾਬਾ ਰਾਮਪਾਲ ਸਿੰਘ ਬਾਰੇ ਕਿਹਾ ਕਿ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਦੇ ਹੋਏ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਕੀਤਾ। ਆਪ ਦੇ ਪੂਜਨੀਕ ਪਿਤਾ ਸੱਚਖੰਡ ਵਾਸੀ ਬਾਬਾ ਗੁਲਜ਼ਾਰ ਸਿੰਘ ਨੇ ਆਪਣੇ ਸਪੁੱਤਰ ਸੰਤ ਰਾਮਪਾਲ ਸਿੰਘ ਨੂੰ ਛੋਟੀ ਉਮਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋਡ਼ਿਆ ਅਤੇ ਹਮੇਸ਼ਾ ਦੀਨ ਦੁਖੀਆਂ ਦੀ ਸੇਵਾ ਕਰਨ ਲਈ ਪ੍ਰੇਰਿਆ।ਸਮਾਗਮ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਵਿਧਾਇਕ, ਠੇਕੇਦਾਰ ਬਿਕਰ ਸਿੰਘ, ਈਸ਼ਰ ਸਿੰਘ ਮੇਹਰਬਾਨ ਸਾਬਕਾ ਮੰਤਰੀ, ਗੁਰਮੀਤ ਸਿੰਘ ਭੈਣੀ, ਕਾਮਰੇਡ ਮੁਖਵਿੰਦਰ ਸਿੰਘ ਸੇਖੋਂ, ਅਨਿਲ ਸਰੀਨ, ਮੀਤ ਪ੍ਰਧਾਨ ਭਾਜਪਾ ਚਰਨਜੀਤ ਸਿੰਘ ਡੱਲਾ, ਡਾ. ਅਨੂਪਮਾ ਗੋਇਲ, ਤਜਿੰਦਰ ਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਗੁਰਇੰਦਰ ਪਾਲ ਸਿੰਘ ਪੱਪੂ, ਸਰਪੰਚ ਜਸਵਿੰਦਰ ਸਿੰਘ, ਅਮਰਜੀਤ ਸਿੰਘ ਟਿੱਕਾ, ਡਾਕਟਰ ਦਲਜੀਤ ਸਿੰਘ, ਅਵਿਨਾਸ਼ ਜਿੰਦਲ, ਰਤਨ ਸਿੰਘ ਕਮਾਲਪੁਰ, ਜਸਵਿੰਦਰ ਸਿੰਘ ਕੈਨੇਡਾ, ਚਰਨਜੀਤ ਸਿੰਘ ਕੈਨੇਡਾ, ਗੁਰਸਿਮਰਨ ਸਿੰਘ ਅਮਰੀਕਾ, ਆਤਮਾ ਸਿੰਘ ਸਰਪੰਚ ਅਜੈਬ ਸਿੰਘ, ਗੁਰਪ੍ਰੀਤ ਸਿੰਘ ਬੱਧਨੀ ਕਲਾਂ, ਭਾਈ ਸੁਖਦੇਵਸਿੰਘ ਜੀ ਨੇ ਵੀ ਬਾਬਾ ਗੁਲਜ਼ਾਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿਚ ਸੰਤ ਰਾਮਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।