ਵਿਸ਼ੇਸ਼ ਨਾਕੇ ਲਾ ਕੇ ਵਾਹਨਾਂ ਦੀ ਕੀਤੀ ਚੈਕਿੰਗ

Monday, Nov 05, 2018 - 10:51 AM (IST)

ਵਿਸ਼ੇਸ਼ ਨਾਕੇ ਲਾ ਕੇ ਵਾਹਨਾਂ ਦੀ ਕੀਤੀ ਚੈਕਿੰਗ

ਲੁਧਿਆਣਾ (ਕਾਲੀਆ)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾਡ਼ ਦੇ ਨਿਰਦੇਸ਼ਾਂ ’ਤੇ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਜੀ. ਟੀ. ਰੋਡ ’ਤੇ ਦਾਖਾ ਨੇਡ਼ੇ ਵਿਸ਼ੇਸ਼ ਨਾਕਾ ਏ. ਐੱਸ. ਆਈ. ਜਰਨੈਲ ਸਿੰਘ, ਰਾਜਵਿੰਦਰ ਕੌਰ, ਰਮਨਦੀਪ ਕੌਰ ਆਦਿ ਮੁਲਾਜ਼ਮਾਂ ਨਾਲ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨ ਦਾ ਪਾਠ ਪਡ਼੍ਹਾਇਆ। ਇਸ ਮੌਕੇ ਸੀਟ ਬੈਲਟ ਨਾ ਲਾਉਣ, ਕਾਲੇ ਸ਼ੀਸ਼ੇ, ਮੋਬਾਇਲ ਦੀ ਵਰਤੋਂ, ਤੇਜ਼ ਰਫਤਾਰ, ਬਿਨਾਂ ਕਾਗਜ਼ਾਤ ਗੱਡੀਆਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਸਮਾਜ ਵਿਰੋਧੀਆਂ ਨੂੰ ਨੱਥ ਪਾਉਣ ਲਈ ਨਿਰੰਤਰ ਜਾਰੀ ਰਹੇਗੀ।


Related News