‘ਜਗ ਬਾਣੀ’ ਦੀ ਖ਼ਬਰ ਦਾ ਅਸਰ, ਲਾਟਰੀ ਮਾਰਕਿਟ ’ਤੇ ਰੇਡ

Saturday, Nov 03, 2018 - 11:42 AM (IST)

‘ਜਗ ਬਾਣੀ’ ਦੀ ਖ਼ਬਰ ਦਾ ਅਸਰ, ਲਾਟਰੀ ਮਾਰਕਿਟ ’ਤੇ ਰੇਡ

ਲੁਧਿਆਣਾ (ਰਿਸ਼ੀ)- ਇਸਲਾਮਗੰਜ ਰੇਲਵੇ ਲਾਈਨਾਂ ਵੱਲ ਖੁੱਲ੍ਹੀਆਂ ਲਾਟਰੀ ਦੀਆਂ ਦੁਕਾਨਾਂ ਦੀ ਖ਼ਬਰ ਨੂੰ ‘ਜਗ ਬਾਣੀ’ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਰੀ ਲਾਟਰੀ ਮਾਰਕਿਟ ਬੰਦ ਹੋ ਗਈ। ਥਾਣਾ ਡਵੀਜ਼ਨ ਨੰ. 2 ਦੀ ਪੁਲਸ ਵਲੋਂ ਲਾਟਰੀ ਮਾਰਕਿਟ ’ਤੇ ਰੇਡ ਕੀਤੀ ਗਈ ਪਰ 8 ਦੁਕਾਨਦਾਰ ਪੁਲਸ ਤੋਂ ਬਚ ਕੇ ਭੱਜਣ ’ਚ ਕਾਮਯਾਬ ਹੋ ਗਏ। ਜਦੋਂਕਿ 2 ਨੂੰ ਦਬੋਚ ਕੇ ਪੁਲਸ ਨੇ ਲਾਟਰੀ ਐਕਟ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਐੱਸ. ਆਈ. ਸਤਵੰਤ ਸਿੰਘ ਮੁਤਾਬਕ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਨਿਵਾਸੀ ਇਸਲਾਮਗੰਜ ਅਤੇ ਦਵਿੰਦਰ ਸਿੰਘ ਨਿਵਾਸੀ ਪੰਜਪੀਰ ਕਾਲੋਨੀ ਵਜੋਂ ਹੋਈ ਹੈ। ਦੋਵੇਂ ਆਪਣੀ ਦੁਕਾਨ ’ਤੇ ਲਾਟਰੀ ਦੀ ਆਡ਼ ’ਚ ਸ਼ਰੇਆਮ ਦਡ਼ਾ ਸੱਟਾ ਲਗਵਾ ਰਹੇ ਸਨ। ਪੁਲਸ ਨੂੰ ਉਨ੍ਹਾਂ ਕੋਲੋਂ 5700 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਹੁਣ ਭਵਿੱਖ ਵਿਚ ਉਕਤ ਦੁਕਾਨਾਂ ਨਾ ਖੁੱਲ੍ਹਣ ਤਾਂ ਲੋਕਾਂ ਦੀ ਜਾਨ ਦਾ ਕਦੇ ਖਤਰਾ ਪੈਦਾ ਨਹੀਂ ਹੋਵੇਗਾ।


Related News