ਕੁਹਾਡ਼ਾ ਤੋਂ ਗੁੰਮ ਹੋਏ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ

Tuesday, Oct 30, 2018 - 12:41 PM (IST)

ਕੁਹਾਡ਼ਾ ਤੋਂ ਗੁੰਮ ਹੋਏ ਵਿਅਕਤੀ ਦੀ ਲਾਸ਼ ਨਹਿਰ ’ਚੋਂ ਮਿਲੀ

ਲੁਧਿਆਣਾ(ਸੰਦੀਪ)-ਕੁਹਾਡ਼ਾ ਦੇ ਗਿਆਨੀ ਦਿਲਬਾਗ ਸਿੰਘ (75) ਪੁੱਤਰ ਬਚਨ ਸਿੰਘ ਜੋ ਬਿਨਾਂ ਦੱਸੇ 18 ਅਕਤੂਬਰ ਦੀ ਰਾਤ ਨੂੰ ਘਰੋਂ ਚਲਿਆ ਗਿਆ ਸੀ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰਕ ਮੈਂਬਰਾਂ ਨੇ ਸਬੰਧਤ ਪੁਲਸ ਥਾਣੇ ਲਿਖਵਾ ਦਿੱਤੀ ਸੀ, ਜਿਸ ਦੀ ਲਾਸ਼ ਬੀਤੇ ਦਿਨੀਂ ਸਰਹਿੰਦ ਨਹਿਰ ਦੇ ਸਿਰਥਲਾ ਕੋਲੋਂ ਬਰਾਮਦ ਹੋਈ। ਜਿਸ ਦੀ ਪਛਾਣ ਉਸ ਦੇ ਕੱਪਡ਼ਿਅਾਂ ਤੇ ਉਸ ਦੀ ਜੇਬ ਵਿਚ ਪਾਈਆਂ ਕਮਰੇ ਦੀਆਂ ਚਾਬੀਆਂ ਤੋਂ ਹੋਈ। ਮ੍ਰਿਤਕ ਗਿਆਨੀ ਦਿਲਬਾਗ ਸਿੰਘ ਘਰੋਂ ਜਾਣ ਤੋਂ ਪਹਿਲਾਂ ਅਾਪਣੇ ਬਿਸਤਰੇ ’ਤੇ ਇਕ ਨੋਟ ਛੱਡ ਗਿਆ ਸੀ, ਜਿਸ ਵਿਚ ਉਸ ਨੇ ਅਾਪਣੇ ਆਪ ਨੂੰ ਗੋਡਿਆਂ ਦੇ ਰੋਗ ਤੋਂ ਪੀਡ਼ਤ ਦੱਸਿਆ ਉਸ ਨੇ ਇਹ ਵੀ ਲਿਖਿਆ ਕਿ ਉਹ ਅਾਪਣੀ ਮਰਜ਼ੀ ਨਾਲ ਘਰੋਂ ਜਾ ਰਿਹਾ ਹੈ। ਮ੍ਰਿਤਕ ਗਿਆਨੀ ਦਿਲਬਾਗ ਸਿੰਘ ਦਾ ਸਸਕਾਰ ਅੱਜ ਕੁਹਾਡ਼ਾ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ।


Related News