ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਵੀ ਨਹੀਂ ਲਿਆ ਜਾ ਰਿਹੈ ਸਬਕ

Monday, Oct 29, 2018 - 03:45 PM (IST)

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਵੀ ਨਹੀਂ ਲਿਆ ਜਾ ਰਿਹੈ ਸਬਕ

ਲੁਧਿਆਣਾ (ਰਿੰੰਕੂ)- ਦੁਸਹਿਰੇ ’ਤੇ ਅੰਮ੍ਰਿਤਸਰ ’ਚ ਰੇਲਵੇ ਲਾਈਨ ’ਤੇ ਹੋਏ ਭਿਆਨਕ ਹਾਦਸੇ ਨੇ ਜਿੱਥੇ ਸਾਰਿਅਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਇਸ ਤੋਂ ਸਬਕ ਲੈਣ ਦੀ ਜਗ੍ਹਾ ਐਤਵਾਰ ਨੂੰ ਲੁਧਿਆਣਾ ’ਚ ਰੇਲਵੇ ਟਰੈਕ ਨੇੜੇ ਹੀ ਕਾਂਗਰਸ ਪਾਰਟੀ ਦੇ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਵਲੋਂ ਸੰਗਠਨ ਦਾ ਵਿਸਥਾਰ ਕਰ ਕੇ ਨਿਯੁਕਤੀਅਾਂ ਦਾ ਪ੍ਰੋਗਰਾਮ ਕਰਵਾ ਦਿੱਤਾ। ਜਿਸ ’ਚ ਹਲਕਾ ਸੈਂਟਰਲ ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ, ਐੱਨ. ਐੱਸ. ਯੂ. ਆਈ. ਦੇ ਪੰਜਾਬ ਪ੍ਰਧਾਨ ਅਕਸ਼ੈ ਸ਼ਰਮਾ, ਲੁਧਿਆਣਾ ਪ੍ਰਧਾਨ ਰਾਜਵਿੰਦਰ ਸਿੰਘ, ਇਲਾਕਾ ਕੌਂਸਲਰ ਪਤੀ ਇਕਬਾਲ ਸਿੰਘ ਸੋਨੂੰ ਸਣੇ ਸੈਂਕੜੇ ਆਗੂ ਮੌਜੂਦ ਸਨ।ਜਦ ਵਿਧਾਇਕ ਡਾਬਰ ਤੋਂ ਰੇਲਵੇ ਟਰੈਕ ਨੇੜੇ ਕਰਵਾਏ ਗਏ ਪ੍ਰੋਗਰਾਮ ’ਚ ਆਉਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਵਾਰਡ ਨੰ. 51 ’ਚ ਪ੍ਰੋਗਰਾਮ ਬਾਰੇ ਦੱਸਿਆ ਗਿਆ ਸੀ ਪਰ ਜਦ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੀ ਲੋਕੇਸ਼ਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ 25 ਦੇ ਕਰੀਬ ਪੁਲਸ ਮੁਲਾਜ਼ਮਾਂ ਨੂੰ ਲਾਈਨਾਂ ਦੇ ਦੋਵਾਂ ਪਾਸਿਅਾਂ ’ਤੇ ਖੜ੍ਹੇ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਇਸ ਪ੍ਰੋਗਰਾਮ ’ਚ ਕਦੇ ਵੀ ਨਾ ਆਉਂਦੇ, ਨਾ ਹੀ ਇਸ ਪ੍ਰੋਗਰਾਮ ਦੀ ਆਗਿਆ ਦਿੰੰਦੇ। ਉਨ੍ਹਾਂ ਮੰਨਿਆ ਕਿ ਪ੍ਰੋਗਰਾਮ ਰੇਲਵੇ ਲਾਈਨ ਨੇੜੇ ਜ਼ਰੂਰ ਹੈ ਪਰ ਇਸ ਦੀ ਉਨ੍ਹਾਂ ਨੇ ਸਬੰਧਤ ਥਾਣੇ ਤੋਂ ਆਗਿਆ ਲਈ ਹੋਈ ਸੀ।


Related News