ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੌਜਵਾਨ ਸੁਸਾਇਟੀ ਵੱਲੋਂ ਕੀਰਤਨ ਦਰਬਾਰ 29 ਨੂੰ
Wednesday, Dec 19, 2018 - 12:11 PM (IST)

ਲੁਧਿਆਣਾ (ਪਾਲੀ)- ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੌਜਵਾਨ ਸੁਸਾਇਟੀ ਵੱਲੋਂ ਗੁਰਮੁਖ ਸਿੰਘ ਰੋਡ, ਪ੍ਰੀਤ ਨਗਰ, ਸ਼ਿਮਲਾਪੁਰੀ ਵਿਖੇ 29 ਦਸਬੰਰ ਨੂੰ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੁਸਾਇਟੀ ਮੈਂਬਰਾਂ ਵਲੋਂ ਇਲਾਕਾ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਇਲਾਕੇ ਵਿਚ ਕਰਵਾਏ ਜਾ ਰਹੇ ਕੀਰਤਨ ਦਰਬਾਰ ਲਈ ਹਰ ਸੰਭਵ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਕੌਂਸਲਰ ਵਾਰਡ ਨੰਬਰ 36 ਹਰਵਿੰਦਰ ਸਿੰਘ ਕਲੇਰ ਨੇ ਤੁਰੰਤ ਇਲਾਕੇ ਵਿਚ ਖਾਲੀ ਪਏ ਪਲਾਟ ਦੀ ਸਾਫ-ਸਫਾਈ ਕਰਵਾਈ ਅਤੇ ਆਪਣੇ ਅਤੇ ਲੋਕ ਇਨਸਾਫ ਟੀਮ ਵੱਲੋਂ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਲਖਬੀਰ ਸਿੰਘ ਸੰਧੂ, ਹਰਵਿੰਦਰ ਸਿੰਘ ਹੀਰਾ, ਪਰਮਿੰਦਰ ਸਿੰਘ, ਜਰਨੈਲ ਸਿੰîਘ, ਕੁਲਬੀਰ ਸਿੰਘ, ਬਖਸ਼ਿੰਦਰ ਸਿੰਘ, ਗੁਰਤੇਜ ਸਿੰਘ, ਗੁਰਜੰਟ ਸਿੰਘ, ਦਾਪਕ ਰਾਣਾ ਤੇ ਹੋਰ ਵੀ ਸ਼ਾਮਲ ਸਨ।