ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਗ੍ਰਿਫਤਾਰ

Thursday, Jul 03, 2025 - 06:45 PM (IST)

ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਗ੍ਰਿਫਤਾਰ

ਰਾਏਕੋਟ (ਭੱਲਾ)- ਥਾਣਾ ਸਿਟੀ ਰਾਏਕੋਟ ਪੁਲਿਸ ਵੱਲੋ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਟੀ ਦੇ ਇੰਚਾਰਜ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਆਈ. ਕੁਲਦੀਪ ਕੁਮਾਰ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਗਸ਼ਤ ਦੌਰਾਨ ਥਾਣਾ ਸਿਟੀ ਰਾਏਕੋਟ ਤੋਂ ਕੋਠੇ ਮੁੱਲਾਂਪੁਰੀਏ ਵੱਲ ਜਾ ਰਹੇ ਸਨ ਤਾਂ ਦੋ ਮੋਨੇ ਨੌਜਵਾਨ ਸੜਕ ਕਿਨਾਰੇ ਬੈਠੇ ਦਿਖਾਈ ਦਿੱਤੇ ਜੋ ਪੁਲਸ ਦੀ ਗੱਡੀ ਦੇਖਕੇ ਆਪਣੇ ਹੱਥ ਵਿੱਚ ਫੜਿਆ ਸਾਮਾਨ ਸੁੱਟ ਕੇ ਇੱਕਦਮ ਘਬਰਾ ਗਏ ਅਤੇ ਸੂਏ ਦੀ ਪਟੜੀ ਤੇ ਭੱਜਣ ਲੱਗੇ।

ਜਿੰਨ੍ਹਾ ਨੂੰ ਐੱਸ. ਆਈ. ਕੁਲਦੀਪ ਕੁਮਾਰ ਵੱਲੋਂ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਕੋਲੋਂ 120 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਗੁਰਮਿੰਦਰ ਸਿੰਘ ਉਰਫ ਬੁੱਗਾ ਪੁੱਤਰ ਬਿੱਟੂ ਸਿੰਘ ਅਤੇ ਪ੍ਰਦੀਪ ਸਿੰਘ ਉਰਫ ਪੀਤਾ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਗੁਰੁ ਨਾਨਕਪੁਰਾ ਥਾਣਾ ਸਿਟੀ ਰਾਏਕੋਟ ਵਜੋਂ ਹੋਈ ਹੈ।ਥਾਣਾ ਸਿਟੀ ਇੰਚਾਰਜ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਥਾਣਾ ਸਿਟੀ ਰਾਏਕੋਟ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।


author

Gurminder Singh

Content Editor

Related News