ਭਗਤ ਪੂਰਨ ਸਿੰਘ ਮਾਰਗ ਦੇ ਨਿਰਮਾਣ ਕਾਰਜਾਂ ਦਾ ਵਿਧਾਇਕ ਗੁਰਕੀਰਤ ਨੇ ਲਿਆ ਜਾਇਜ਼ਾ
Monday, Nov 05, 2018 - 10:35 AM (IST)

ਖੰਨਾ (ਸੁਖਵਿੰਦਰ ਕੌਰ) -ਵਿਧਾਇਕ ਗੁਰਕੀਰਤ ਸਿੰਘ ਵਲੋਂ ਮਾਲੇਰਕੋਟਲਾ ਰੋਡ ਤੋਂ ਪਿੰਡ ਰਾਜੇਵਾਲ, ਨਰੈਣਗਡ਼੍ਹ ਅਤੇ ਰੋਹਣੋਂ ਨੂੰ ਜਾਂਦੇ ਭਗਤ ਪੁੂਰਨ ਸਿੰਘ ਮਾਰਗ ਦੇ ਸ਼ੁਰੂ ਕਰਵਾਏ ਗਏ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੇ ਨਾਂ ’ਤੇ ਇਹ ਸਡ਼ਕ ਹੋਣ ਦੇ ਬਾਵਜੂਦ ਵੀ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵਲੋਂ ਸਡ਼ਕ ’ਤੇ ਇਕ ਪੱਥਰ ਤੱਕ ਨਹੀਂ ਪਵਾਇਆ ਗਿਆ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਉਪਰੰੰਤ ਕੁਝ ਸਮੇਂ ਬਾਅਦ ਹੀ ਉਨ੍ਹਾਂ ਵਲੋਂ ਮੰਡੀਬੋਰਡ ਤੋਂ ਇਸ ਸਡ਼ਕ ਦੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਸਨ।ਵਿਧਾਇਕ ਗੁਰਕੀਰਤ ਸਿੰਘ ਨੇ ਦੱਸਿਆ ਕਿ ਇਹ ਸਡ਼ਕ 18 ਫੁੱਟ ਚੌਡ਼ੀ ਬਣਾਈ ਜਾ ਰਹੀ ਹੈ। ਉਨ੍ਹਾਂ ਵਲੋਂ ਸਡ਼ਕ ਬਣਾਉਣ ਵਾਲੇ ਠੇਕੇਦਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਹਦਾਇਤ ਕੀਤੀ ਗਈ ਕਿ ਸਡ਼ਕ ’ਤੇ ਵਧੀਆ ਕੁਆਲਟੀ ਦਾ ਮਟੀਰੀਅਲ ਇਸਤੇਮਾਲ ਕੀਤਾ ਜਾਵੇ ਅਤੇ ਜੇਕਰ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਤਾਂ ਕਾਰਵਾਈ ਕਰਨ ਤੋਂ ਗੁਰੇ਼ਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਸਤਨਾਮ ਸਿੰਘ ਸੋਨੀ, ਡਾਇਰੈਕਟਰ ਹਰੀ ਸਿੰਘ, ਦਲਜੀਤ ਸਿੰਘ ਸਰਪੰਚ, ਦਰਸ਼ਨ ਸਿੰਘ, ਜੋਗਾ ਸਿੰਘ, ਪਾਲ ਸਿੰਘ, ਸੌਦਾਗਰ ਸਿੰਘ, ਪੁਸ਼ਪਿੰਦਰ ਵੈਦ ਰਾਜੇਵਾਲ, ਸਿਕੰਦਰ ਸਿੰਘ, ਲਖਵੀਰ ਸਿੰਘ, ਹਰਿੰਦਰ ਸਿੰਘ ਕਨੇਚ ਆਦਿ ਮੌਜੂਦ ਸਨ।