ਪਿੰਡ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ : ਸਰਪੰਚ ਸਰਬਜੀਤ ਕੌਰ

Saturday, Jan 12, 2019 - 11:57 AM (IST)

ਪਿੰਡ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ : ਸਰਪੰਚ ਸਰਬਜੀਤ ਕੌਰ

ਖੰਨਾ (ਭੱਟੀ)- ਪਿੰਡ ਰਣਧੀਰਗਡ਼੍ਹ ਦੇ ਲੋਕਾਂ ਨੇ ਸਿਆਸਤ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਸਮਾਜ ਸੇਵੀ ਕਰਮਜੀਤ ਸਿੰਘ ਕਰਮਾ ਦੀ ਅਗਵਾਈ ’ਚ ਸਰਪੰਚ ਸਰਬਜੀਤ ਕੌਰ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣ ਲਿਆ ਸੀ, ਜਿਨ੍ਹਾਂ ਨੇ ਅੱਜ ਸਹੁੰ ਚੁੱਕੀ ਅਤੇ ਨਿਯੁਕਤੀ ਪੱਤਰ ਪ੍ਰਾਪਤ ਕੀਤੇ।ਗੱਲਬਾਤ ਕਰਦਿਆਂ ਸਰਪੰਚ ਸਰਬਜੀਤ ਕੌਰ ਰਣਧੀਰਗਡ਼੍ਹ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੁਬਾਰਾ ਸਰਬਸੰਮਤੀ ਨਾਲ ਸਰਪੰਚ ਚੁਣ ਕੇ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਦੀ ਤਰ੍ਹਾਂ ਹੀ ਪਿੰਡ ਦਾ ਵਿਕਾਸ ਕਰਨਗੇ ਅਤੇ ਪਿੰਡ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਕਰਮਜੀਤ ਸਿੰਘ ਕਰਮਾ ਵੀ ਹਾਜ਼ਰ ਸਨ। 


Related News