ਰੋਟਰੀ ਕਲੱਬ ਨੇ ਰਿਕਸ਼ੇ ਵਾਲਿਆਂ ਨਾਲ ਮਨਾਈ ਕ੍ਰਿਸਮਸ

Thursday, Dec 27, 2018 - 10:45 AM (IST)

ਰੋਟਰੀ ਕਲੱਬ ਨੇ ਰਿਕਸ਼ੇ ਵਾਲਿਆਂ ਨਾਲ ਮਨਾਈ ਕ੍ਰਿਸਮਸ

ਖੰਨਾ (ਪੁਰੀ, ਇਰਫਾਨ)- ਰੋਟਰੀ ਕਲੱਬ ਅਹਿਮਦਗਡ਼੍ਹ ਵਲੋਂ ਕ੍ਰਿਸਮਸ ਦੇ ਤਿਉਹਾਰ ਮੌਕੇ ਸ਼ਹਿਰ ਦੇ ਰਿਕਸ਼ਾ ਚਾਲਕਾਂ ਨੂੰ ਠੰਡ ਤੋਂ ਬਚਣ ਲਈ ਦਸਤਾਨੇ, ਟੋਪੀਆਂ ਅਤੇ ਮਫਲਰ ਆਦਿ ਵੰਡੇ ਗਏ। ਕਲੱਬ ਚੇਅਰਮੈਨ ਮਹੇਸ਼ ਸ਼ਰਮਾ ਤੇ ਪ੍ਰੋ. ਐੱਸ. ਪੀ. ਸੋਫਤ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ’ਚ ਪ੍ਰੋ. ਸੋਫਤ ਨੇ ਕਿਹਾ ਕਿ ਰਿਕਸ਼ਾ ਚਾਲਕ ਦਿਨ ਭਰ ਹੱਡ ਭੰਨਵੀਂ ਮਿਹਨਤ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਕਰਦੇ ਹਨ। ਉਹ ਪਰਿਵਾਰ ਨੂੰ ਸੰਭਾਲਣ ਲਈ ਖੁਦ ਦੀ ਪ੍ਰਵਾਹ ਨਹੀਂ ਕਰਦੇ। ਉਹ ਇਸ 3-4 ਡਿਗਰੀ ਤਾਪਮਾਨ ਵਿਚ ਵੀ ਬਿਨਾਂ ਹੱਥ-ਸਿਰ ਢਕੇ ਰਿਕਸ਼ਾ ਚਲਾ ਕੇ ਠੰਡ ਨਾਲ ਬੀਮਾਰ ਹੋ ਜਾਂਦੇ ਹਨ। ਇਸ ਲਈ ਰੇਹਡ਼ੀ ਚਲਾਉਣ ਵਾਲਿਆਂ ਅਤੇ ਲੋਡ਼ਵੰਦ ਬੱਚਿਆਂ ਨੂੰ ਵੀ 200 ਤੋਂ ਵੱਧ ਠੰਡ ਤੋਂ ਬਚਣ ਸਮੱਗਰੀ ਵੰਡੀ ਗਈ। ਇਸ ਸਮੇਂ ਸੈਕਟਰੀ ਡਾ. ਰਵਿੰਦਰ ਰਵੀ, ਅਸਿਸਟੈਂਟ ਗਵਰਨਰ ਅਵਤਾਰ ਕ੍ਰਿਸ਼ਨ, ਰੋਟੇਰੀਅਨ ਡਾ. ਰਾਜਦੀਪ, ਲਲਿਤ ਕੌਡ਼ਾ, ਤਰਸੇਮ ਗਰਗ, ਅਜੇ ਜੈਨ, ਸ਼ਿਵ ਸਾਹਿਬ ਪੁਰੀ, ਰਜਿੰਦਰ ਕੁਮਾਰ, ਕੌਂਸਲਰ ਦੀਪਕ ਸ਼ਰਮਾ ਅਤੇ ਕੈਸ਼ੀਅਰ ਰਾਜਨ ਆਦਿ ਹਾਜ਼ਰ ਸਨ।


Related News