ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨ ਚਾਲਕ ਪੜ੍ਹਨ ਇਹ ਖ਼ਬਰ, ਕੱਟੇ ਜਾ ਰਹੇ ਮੋਟੇ ਚਲਾਨ

07/29/2023 2:10:10 PM

ਲੁਧਿਆਣਾ (ਸੰਨੀ) : ਸ਼ਹਿਰ ’ਚ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਕਾਰਵਾਈ ਜਾਰੀ ਹੈ। ਬੀਤੇ 28 ਦਿਨਾਂ ਵਿਚ ਹੀ ਟ੍ਰੈਫਿਕ ਪੁਲਸ ਅਜਿਹੇ 3433 ਵਿਅਕਤੀਆਂ ਦੇ ਚਲਾਨ ਕਰ ਚੁੱਕੀ ਹੈ, ਜਿਨ੍ਹਾਂ ਦੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਾਦਾਰਦ ਸੀ। ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਚਲਾਨ ਹੋਣ ’ਤੇ ਜੁਰਮਾਨਾ 2 ਹਜ਼ਾਰ ਰੁਪਏ ਹੈ।

ਇਹ ਵੀ ਪੜ੍ਹੋ :  'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'

ਦੱਸ ਦੇਈਏ ਕਿ ਰਾਜ ਸਰਕਾਰ ਨੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਠੇਕਾ ਮੈਸਰਜ਼ ਐਗ੍ਰੋਸ ਇੰਪੈਕਸ ਇੰਡੀਆ ਪ੍ਰਾਈਵੇਟ ਲਿਮ. ਨਾਮੀ ਕੰਪਨੀ ਨੂੰ ਦਿੱਤਾ ਹੈ। 1 ਅਪ੍ਰੈਲ 2019 ਤੋਂ ਬਾਅਦ ਵਾਲੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦੀ ਜ਼ਿੰਮੇਵਾਰੀ ਆਟੋਮੋਬਾਇਲ ਡੀਲਰਾਂ ਨੂੰ ਦਿੱਤੀ ਗਈ ਹੈ, ਜਦੋਂਕਿ ਉਸ ਤੋਂ ਪਹਿਲਾਂ ਦੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਈ ਆਨਲਾਈਨ ਤਰੀਕੇ ਨਾਲ ਅਪਲਾਈ ਕਰਨਾ ਪੈਂਦਾ ਹੈ। ਕੰਪਨੀ ਨੇ ਸ਼ਹਿਰ ’ਚ 2 ਫਿਟਮੈਂਟ ਸੈਂਟਰ ਵੀ ਬਣਾ ਰੱਖੇ ਹਨ, ਜਿਨ੍ਹਾਂ ਵਿਚ ਇਕ ਵਰਧਮਾਨ ਮਿੱਲ ਦੇ ਪਿੱਛੇ ਅਤੇ ਦੂਜਾ ਬੱਸ ਅੱਡੇ ਦੇ ਪਿੱਛੇ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਵਲੋਂ ਹੋਮ ਡਲਿਵਰੀ ਦੀ ਸਹੂਲਤ ਵੀ ਵੱਖਰੇ ਤੌਰ ’ਤੇ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਰਾਜ ਸਰਕਾਰ ਵਲੋਂ 30 ਜੂਨ ਤੱਕ ਦੀ ਆਖਰੀ ਤਾਰੀਖ਼ ਦਿੱਤੀ ਗਈ ਸੀ ਤਾਂ ਕਿ ਲੋਕ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾ ਲੈਣ। ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਅਜਿਹੇ ਵਾਹਨਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ, ਜੋ ਅੱਜ ਤੱਕ ਲਗਾਤਾਰ ਜਾਰੀ ਹੈ। ਪਿਛਲੇ 28 ਦਿਨਾਂ ’ਚ 343 ਵਿਅਕਤੀ ਟ੍ਰੈਫਿਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ ਹਨ।

ਇਹ ਵੀ ਪੜ੍ਹੋ :  ਲੋਕ ਸਭਾ ਚੋਣਾਂ ਸਬੰਧੀ ਚਰਚਾ ਸ਼ੁਰੂ, ਸਫ਼ਲ ਤਜਰਬੇ ਮਗਰੋਂ ਵਿਰੋਧੀ ਪਾਰਟੀਆਂ 'ਤੇ CM ਮਾਨ ਦੀਆਂ ਨਜ਼ਰਾਂ

ਉੱਧਰ, ਪੁਲਸ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਲੋਕਾਂ ’ਚ ਹਫੜਾ-ਦਫੜੀ ਮਚ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰੋਜ਼ਾਨਾ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਈ ਅਪਲਾਈ ਕਰਨ ਲੱਗੇ ਹਨ, ਜਿਸ ਕਾਰਨ ਕਦੇ ਇਕ ਹਫ਼ਤੇ ਤੱਕ ਚੱਲਣ ਵਾਲੀ ਵੇਟਿੰਗ ਹੁਣ 2 ਮਹੀਨਿਆਂ ਤੱਕ ਪੁੱਜ ਚੁੱਕੀ ਹੈ। ਕੰਪਨੀ ਕੋਲ ਬਿਨੈਕਾਰਾਂ ਦੀ ਝੜੀ ਲੱਗੀ ਹੋਈ ਹੈ ਪਰ ਇੰਨੀ ਵੱਡੀ ਗਿਣਤੀ ’ਚ ਇਕਦਮ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਫਿੱਟ ਕਰਨਾ ਸੰਭਵ ਨਹੀਂ ਹੈ। ਟ੍ਰੈਫਿਕ ਪੁਲਸ ਵੀ ਅਜਿਹੇ ਵਾਹਨ ਚਾਲਕਾਂ ਨੂੰ ਰਾਹਤ ਦੇ ਦਿੰਦੀ ਹੈ, ਜਿਨ੍ਹਾਂ ਨੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਲਈ ਆਨਲਾਈਨ ਤਰੀਕੇ ਨਾਲ ਫੀਸ ਅਦਾ ਕੀਤੀ ਹੋਈ ਹੈ।

ਇਹ ਵੀ ਪੜ੍ਹੋ :   48 ਪਟਵਾਰੀਆਂ ਸਣੇ 138 ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸੇਗੀ ਮਾਨ ਸਰਕਾਰ, ਪੁੱਜੀ ਸਜ਼ਾਵਾਂ ਦੇਣ ਦੀ ਸਿਫਾਰਸ਼

ਬੈਕਲਾਗ ਐਂਟਰੀ ਦੀ ਆ ਰਹੀ ਮੁੱਖ ਸਮੱਸਿਆ

ਉੱਧਰ, ਟ੍ਰਾਂਸਪੋਰਟ ਦਫ਼ਤਰਾਂ ’ਚ ਅਜਿਹੇ ਵਾਹਨਾਂ ਦੀ ਬੈਕਲਾਗ ਐਂਟਰੀ ਦੀ ਮੁਸ਼ਕਿਲ ਆ ਰਹੀ ਹੈ, ਜਿਨ੍ਹਾਂ ਦੀ ਰਜਿਸਟ੍ਰੇਸ਼ਨ 2011 ਤੋਂ ਪਹਿਲਾਂ ਦੀ ਹੈ। ਅਜਿਹੇ ਵਾਹਨਾਂ ਨੂੰ ਪਹਿਲਾਂ ਸਰਕਾਰੀ ਰਿਕਾਰਡ ’ਚ ਕੰਪਿਊਟਰੀਕ੍ਰਿਤ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਸਕੇਗੀ। ਅਜਿਹੇ ਵਾਹਨਾਂ ਦਾ ਵੀ ਵਿਭਾਗ ਕੋਲ ਹੜ੍ਹ ਜਿਹਾ ਆ ਗਿਆ ਹੈ। ਸਾਲ 2011 ਤੋਂ ਪਹਿਲਾਂ ਦੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਲਈ ਬੈਕਲਾਗ ਐਂਟਰੀ ਬਹੁਤ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News