ਬਾਈਕ ’ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਨੌਜਵਾਨ ਕਾਬੂ

05/20/2024 2:38:54 PM

ਚੰਡੀਗੜ੍ਹ (ਸੁਸ਼ੀਲ) : ਬਾਈਕ ’ਤੇ ਜਾਅਲੀ ਨੰਬਰ ਲਗਾ ਕੇ ਬਿਨਾਂ ਹੈਲਮੈੱਟ ਘੁੰਮ ਰਹੇ ਨੌਜਵਾਨ ਨੂੰ ਟ੍ਰੈਫਿਕ ਪੁਲਸ ਨੇ ਨਿਊ ਬੈਰੀਕੇਡਸ ਚੌਂਕ ਨੇੜੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਵਿਕਾਸ ਵਾਸੀ ਈ. ਡਬਲਿਊ. ਐੱਸ. ਕਾਲੋਨੀ ਧਨਾਸ ਵਜੋਂ ਹੋਈ ਹੈ। ਏ. ਐੱਸ. ਆਈ. ਰਣਜੀਤ ਸਿੰਘ ਨੇ ਬਾਈਕ ’ਤੇ ਨੌਜਵਾਨ ਨੂੰ ਫੜ੍ਹ ਕੇ ਸੈਕਟਰ-3 ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਸੈਕਟਰ-3 ਥਾਣੇ ਪੁਲਸ ਨੇ ਬਾਈਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸੈਕਟਰ-29 ਦੇ ਟ੍ਰੈਫਿਕ ਵਿੰਗ ’ਚ ਤਾਇਨਾਤ ਹਨ। ਉਨ੍ਹਾਂ ਦੀ ਡਿਊਟੀ ਨਿਊ ਬੈਰੀਕੇਡਜ਼ ਚੌਂਕ ’ਚ ਸੀ। ਉਨ੍ਹਾਂ ਨੇ ਯਾਮਾ ਬਾਈਕ ’ਤੇ ਸਾਹਮਣੇ ਤੋਂ ਬਿਨਾਂ ਹੈਲਮੈੱਟ ਨੌਜਵਾਨ ਨੂੰ ਆਉਂਦਾ ਦੇਖਿਆ। ਪੁਲਸ ਨੇ ਬਾਈਕ ਚਾਲਕ ਨੂੰ ਰੋਕ ਕੇ ਉਸ ਕੋਲੋਂ ਦਸਤਾਵੇਜ਼ ਮੰਗੇ ਤਾਂ ਉਹ ਬਹਾਨੇ ਬਣਾਉਣ ਲਗਾ। ਜਦੋਂ ਏ. ਐੱਸ. ਆਈ. ਨੇ ਚਲਾਨ ਕੱਟਣ ਵਾਲੀ ਮਸ਼ੀਨ ’ਤੇ ਬਾਈਕ ਦਾ ਨੰਬਰ ਦਰਜ ਕੀਤਾ ਤਾਂ ਪਤਾ ਲੱਗਾ ਕਿ ਨੰਬਰ ਕਿਸੇ ਹੋਰ ਵਾਹਨ ਦਾ ਹੈ। ਏ. ਐੱਸ. ਆਈ. ਨੇ ਬਾਈਕ 'ਤੇ ਚਾਲਕ ਵਿਕਾਸ ਨੂੰ ਫੜ੍ਹ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ।


Babita

Content Editor

Related News