ਫਾਇਰ ਬ੍ਰਿਗੇਡ ਦੇ ਆਊਟਸੋਰਸਿੰਗ ਸਟਾਫ਼ ਨੇ ਕੀਤੀ ਹੜਤਾਲ

Thursday, May 21, 2026 - 12:22 PM (IST)

ਫਾਇਰ ਬ੍ਰਿਗੇਡ ਦੇ ਆਊਟਸੋਰਸਿੰਗ ਸਟਾਫ਼ ਨੇ ਕੀਤੀ ਹੜਤਾਲ

ਲੁਧਿਆਣਾ (ਹਿਤੇਸ਼): ਸਫ਼ਾਈ ਮੁਲਾਜ਼ਮਾਂ ਤੇ ਸੀਵਰਮੈੱਨ ਤੋਂ ਬਾਅਦ ਹੁਣ ਫ਼ਾਇਰ ਬ੍ਰਿਗੇਡ ਦੇ ਆਊਟਸੋਰਸਿੰਗ ਸਟਾਫ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਉਹ ਵੀਰਵਾਰ ਨੂੰ ਹੜਤਾਲ ਕਰ ਕੇ ਸੀ. ਐੱਮ. ਸਿਟੀ ਵਿਚ ਧਰਨਾ ਲਗਾਉਣਗੇ। 

ਇਹ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਮਾਰਚ ਮਹੀਨੇ ਸਰਕਾਰ ਨਾਲ ਹੋਈ ਮੀਟਿੰਗ ਵਿਚ ਉਨ੍ਹਾਂ ਨੂੰ ਜਲਦੀ ਡੀ. ਸੀ. ਰੇਟ 'ਤੇ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। 


author

Anmol Tagra

Content Editor

Related News