ਪਾਕਿਸਤਾਨ ਦੇ ਨੰਬਰ ਤੋਂ ਪ੍ਰਾਪਰਟੀ ਕਾਰੋਬਾਰੀ ਨੂੰ ਆਏ ਧਮਕੀਆਂ ਭਰੇ ਫੋਨ, ਪੈਸਿਆਂ ਦੀ ਕੀਤੀ ਮੰਗ

Thursday, May 14, 2026 - 08:02 PM (IST)

ਪਾਕਿਸਤਾਨ ਦੇ ਨੰਬਰ ਤੋਂ ਪ੍ਰਾਪਰਟੀ ਕਾਰੋਬਾਰੀ ਨੂੰ ਆਏ ਧਮਕੀਆਂ ਭਰੇ ਫੋਨ, ਪੈਸਿਆਂ ਦੀ ਕੀਤੀ ਮੰਗ

ਮਾਛੀਵਾੜਾ ਸਾਹਿਬ (ਟੱਕਰ) - ਥਾਣਾ ਕੂੰਮਕਲਾਂ ਅਧੀਨ ਪੈਂਦੇ ਇੱਕ ਪ੍ਰਾਪਰਟੀ ਕਾਰੋਬਾਰੀ ਨੂੰ ਪਾਕਿਸਤਾਨ ਦੇ ਨੰਬਰ ਤੋਂ ਧਮਕੀਆਂ ਭਰੇ ਫੋਨ ਆਏ, ਜਿਨ੍ਹਾਂ ਵਲੋਂ ਪੈਸਿਆਂ ਦੀ ਮੰਗ ਕੀਤੀ ਗਈ। ਪੁਲਸ ਵਲੋਂ ਇਸ ਸਬੰਧੀ ਪ੍ਰਾਪਰਟੀ ਕਾਰੋਬਾਰੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਰਟੀ ਕਾਰੋਬਾਰੀ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੀ ਇੱਕ ਪ੍ਰਾਈਵੇਟ ਕੰਪਨੀ ਵੀ ਹੈ ਅਤੇ ਨਾਲ ਹੀ ਉਹ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। 

ਲੰਘੀ 11 ਮਈ ਨੂੰ ਉਸ ਨੂੰ ਇੱਕ ਅਣਪਛਾਤੇ ਪਾਕਿਸਤਾਨੀ ਨੰਬਰ ਤੋਂ ਫੋਨ ਆਇਆ ਜਿਨ੍ਹਾਂ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ਕਿ ‘ਤੂੰ ਬੰਦਾ ਬਣ ਜਾ, ਨਹੀਂ ਤਾਂ ਤੈਨੂੰ ਅਸੀਂ ਬੰਦਾ ਬਣਾ ਦੇਵਾਂਗੇ ਕਿਉਂਕਿ ਅਸੀਂ ਤੇਰੇ ਬਾਰੇ ਸਭ ਜਾਣਦੇ ਹਾਂ।’ ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਹਨ ਅਤੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਧਮਕੀ ਦਿੱਤੀ ਗਈ ਕਿ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖ ਨਹੀਂ ਤਾਂ ਤੇਰਾ ਹਸ਼ਰ ਮਾੜਾ ਹੋਵੇਗਾ। 
ਸ਼ਿਕਾਇਤਕਰਤਾ ਨੇ ਅਨੁਸਾਰ ਧਮਕੀਆਂ ਭਰੇ ਫੋਨ ਆਉਣ ਕਾਰਨ ਉਹ ਕਾਫ਼ੀ ਸਹਿਮਿਆ ਹੈ ਕਿ ਪੁਲਸ ਉਸਦੇ ਪਰਿਵਾਰ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਏ। ਇਸ ਸਬੰਧੀ ਕੂੰਮਕਲਾਂ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਕੀ ਭਰੇ ਕਿੱਥੋਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News