ਟਰੈਫਿਕ ਜਾਮ ਕਰਨ ਵਾਲੇ 23 ਆਟੋ ਚਾਲਕਾਂ ਖਿਲਾਫ ਐੱਫ. ਆਈ. ਆਰ. ਦਰਜ

Thursday, Oct 25, 2018 - 01:04 PM (IST)

ਟਰੈਫਿਕ ਜਾਮ ਕਰਨ ਵਾਲੇ 23 ਆਟੋ ਚਾਲਕਾਂ ਖਿਲਾਫ ਐੱਫ. ਆਈ. ਆਰ. ਦਰਜ

ਖੰਨਾ(ਸੰਨੀ) : ਨਗਰ ਦੀ ਪੁਲਸ ਨੇ ਟਰੈਫਿਕ ਜਾਮ ਕਰਨ ਵਾਲੇ 23 ਆਟੋ ਚਾਲਕਾਂ ਦੇ ਖਿਲਾਫ ਸਰਕਾਰੀ ਰਸਤਾ ਰੋਕ ਕੇ ਟਰੈਫਿਕ ਜਾਮ ਕਰਨ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ। ਟਰੈਫਿਕ ਪੁਲਸ ਵਲੋਂ ਫਡ਼ਨ ਦੇ ਬਾਅਦ ਚਾਲਕਾਂ ਦੇ ਖਿਲਾਫ ਕਾਰਵਾਈ ਵੱਖ-ਵੱਖ ਥਾਣਿਆਂ ਵਿਚ ਕੀਤੀ ਗਈ ਹੈ। ਏ.ਸੀ.ਪੀ.ਟਰੈਫਿਕ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਵਿਭਾਗ ਲੋਕਾਂ ਦੀ ਸੁਵਿਧਾ ਅਤੇ ਸੇਵਾ ਲਈ ਹੈ।

ਟਰੈਫਿਕ ਵਿਭਾਗ ਵਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ ਪਰ ਜੇਕਰ ਲੋਕ ਫਿਰ ਵੀ ਨਿਯਮਾਂ ’ਤੇ ਅਮਲ ਕਰਨਾ ਸ਼ੁਰੂ ਨਹੀਂ ਕਰਦੇ ਤਾਂ ਪੁਲਸ ਨੂੰ ਸਖਤੀ ਨਾਲ ਪੇਸ਼ ਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਆਟੋ ਰਿਕਸ਼ਾ ਚਾਲਕਾਂ ਨੂੰ ਪੁਲਸ ਕਈ ਵਾਰ ਮੀਟਿੰਗਾਂ ਕਰ ਕੇ ਆਪਣੇ ਆਟੋ ਸਹੀ ਸਟਾਪੇਜ ’ਤੇ ਹੀ ਲਗਾ ਕੇ ਸਵਾਰੀਆਂ ਉਤਾਰਨ ਅਤੇ ਚਡ਼੍ਹਾਉਣ ਸਬੰਧੀ ਜਾਗਰੂਕ ਕਰਦੀ ਰਹੀ ਪਰ ਆਟੋ ਰਿਕਸ਼ਾ ਚਾਲਕ ਸੁਧਰਨ ਦਾ ਨਾਂ ਨਹੀਂ ਲੈ ਰਹੇ ।

ਉਨ੍ਹਾਂ ਨੇ ਦੱਸਿਆ ਕਿ ਇਸੇ ਪ੍ਰਕਾਰ ਨਗਰ ਵਿਚ ਗਲਤ ਸਾਈਡ ਅਤੇ ਰੈੱਡ ਲਾਈਟ ਜੰਪ ਕਰ ਕੇ ਆਪਣੀ ਅਤੇ ਹੋਰ ਲੋਕਾਂ ਦੀ ਜਾਨ ਖਤਰੇ ਵਿਚ ਪਾ ਕੇ ਵਾਹਨ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਹੁਣ ਤੱਕ ਕੁਲ 74 ਕਲੰਦਰੇ ਤਿਆਰ ਕਰ ਕੇ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਆਪਣੇ ਵਾਹਨਾਂ ਨੂੰ ਸਡ਼ਕ ਸੁਰੱਖਿਆ ਨਿਯਮਾਂ ਦੇ ਅਨੁਰੂਪ ਨਹੀਂ ਚਲਾਉਣਗੇ ਤਾਂ ਟਰੈਫਿਕ ਪੁਲਸ ਇਸ ਤਰ੍ਹਾਂ ਕਦਮ ਚੁੱਕੇਗੀ।


Related News