ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਕ੍ਰਿਕੇਟ ਖੇਡਣ ਗਏ ਘਰ ਦੇ ਇਕਲੌਤੇ ਪੁੱਤ ਦੀ ਡੁੱਬਣ ਕਾਰਨ ਹੋਈ ਮੌਤ
Saturday, Jun 08, 2024 - 05:41 PM (IST)

ਸਰਕਾਘਾਟ (ਮਹਾਜਨ) : ਮੰਡੀ ਜ਼ਿਲੇ ਦੇ ਉਪਮੰਡਲ ਦੇ ਸਰਕਾਘਾਟ ਚੌਕ ਬਰਾਡਤਾ ਪੰਚਾਇਤ ਦੇ ਪਿੰਡ ਜਰਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਰਿਸਸਾ ਖੱਡ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸਾਹਿਲ (16) ਪੁੱਤਰ ਕਮਲੇਸ਼ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਹਿਲ ਪਿੰਡ ਦੇ ਹੋਰ ਮੁੰਡਿਆਂ ਨਾਲ ਰਿਸਸਾ ਖੱਡ ਦੇ ਕੰਢੇ ਸਥਿਤ ਮੈਦਾਨ ਵਿੱਚ ਕ੍ਰਿਕਟ ਖੇਡਣ ਗਿਆ ਸੀ। ਖੇਡਦੇ ਹੋਏ ਉਹ ਨਹਾਉਣ ਲਈ ਖੱਡ 'ਚ ਗਿਆ ਅਤੇ ਇਸ ਦੌਰਾਨ ਉਸ ਦੀ ਡੁੱਬਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ- IND vs PAK ਮੈਚ 'ਤੇ ਮੀਂਹ ਦਾ ਸਾਇਆ, ਰੱਦ ਹੋਣ ਤੇ ਪਾਕਿ ਨੂੰ ਹੋ ਸਕਦੈ ਲਾਭ
ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਸਰਕਾਘਾਟ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਸਾਹਿਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ- ਕੰਗਨਾ ਰਣੌਤ ਥੱਪੜ ਕਾਂਡ: ਕੁਲਵਿੰਦਰ ਕੌਰ ਦੇ ਪੱਖ 'ਚ ਆਈ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ
ਸਾਹਿਲ ਦਾ ਪਿਤਾ ਕਮਲੇਸ਼ ਕੁਮਾਰ ਜੋ ਕਿ ਟੈਕਸੀ ਡਰਾਈਵਰ ਸੀ, ਘਟਨਾ ਸਮੇਂ ਗੱਡੀ ਲੈ ਕੇ ਸਾਂਝ ਗਏ ਹੋਏ ਸਨ, ਜਦੋਂਕਿ ਉਸ ਦੀ ਮਾਂ ਪਿੰਡ ਦੀ ਮਹਿਲਾ ਮੰਡਲ ਦੀਆਂ ਔਰਤਾਂ ਨਾਲ ਮੰਦਰ ਗਈ ਹੋਈ ਸੀ। ਡੀ.ਐੱਸ.ਪੀ. ਸੰਜੀਵ ਗੌਤਮ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।