ਤੇਜ਼ ਰਫ਼ਤਾਰ ਗੱਡੀ ਨੇ ਪਰਿਵਾਰ ''ਤੇ ਢਾਹਿਆ ਕਹਿਰ! ਮੋਟਰਸਾਈਕਲ ''ਤੇ ਜਾ ਰਹੇ ਪਿਓ-ਪੁੱਤ ਨੂੰ ਮਾਰੀ ਟੱਕਰ
Tuesday, Jun 18, 2024 - 03:47 PM (IST)
ਸਮਰਾਲਾ (ਵਿਪਨ ਭਾਰਦਵਾਜ): ਬੀਤੀ ਸ਼ਾਮ ਸਮਰਾਲਾ ਦੇ ਨੇੜੇ ਪਿੰਡ ਬਾਲਿਓ ਦੇ ਕੋਲ ਇਕ ਮੋਟਰਸਾਈਕਲ ਤੇ ਮਹਿੰਦਰਾ ਪਿਕ-ਅੱਪ ਦੀ ਟੱਕਰ ਹੋ ਗਈ ਜਿਸ ਵਿਚ ਮੋਟਰਸਾਈਕਲ 'ਤੇ ਸਵਾਰ ਪਿਤਾ ਅਤੇ ਪੁੱਤਰ 'ਚੋਂ ਪਿਤਾ ਬਲਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪੁੱਤਰ ਸੁਖਰਾਜ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਗੰਭੀਰ ਰੂਪ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਸਮਰਾਲਾ ਦੇ ਹਸਪਤਾਲ ਵਿਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਫੋਰਟਿਸ ਹਸਪਤਾਲ ਦੇ ਵਿਚ ਰੈਫਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪ੍ਰਵਾਸੀ ਮਜ਼ਦੂਰ ਨੇ ਕੀਤਾ ਪੰਜਾਬੀ ਵਿਅਕਤੀ ਦਾ ਕਤਲ, ਸਿਰ 'ਚ ਲੋਹੇ ਦੀ ਰਾਡ ਮਾਰ-ਮਾਰ ਉਤਾਰਿਆ ਮੌਤ ਦੇ ਘਾਟ
ਪੀੜਤ ਪਰਿਵਾਰ ਵੱਲੋਂ ਮ੍ਰਿਤਕ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦੇਰੀ ਨਾਲ ਐਂਬੂਲੈਂਸ ਦਾ ਹਸਪਤਾਲ ਵਿਚ ਆਉਣਾ ਦੱਸਿਆ ਗਿਆ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜੇਕਰ ਹਸਪਤਾਲ ਵਿਚ ਐਂਬੂਲੈਂਸ ਸਮੇਂ 'ਤੇ ਹਾਜ਼ਰ ਹੁੰਦੀ ਤਾਂ ਬਲਜੀਤ ਸਿੰਘ ਦੀ ਜਾਨ ਬਚ ਜਾਣੀ ਸੀ। ਸਿਵਲ ਹਸਪਤਾਲ ਵਿਚ ਪੀੜਤ ਪਰਿਵਾਰ ਵਲੋਂ ਐਂਬੂਲੈਂਸ ਚਾਲਕ ਨਾਲ ਹੰਗਾਮਾ ਵੀ ਹੋਇਆ।
ਇਹ ਖ਼ਬਰ ਵੀ ਪੜ੍ਹੋ - ਹਿਮਾਚਲ 'ਚ NRI ਜੋੜੇ 'ਤੇ ਹਮਲੇ ਦੇ ਮਾਮਲੇ 'ਚ ਨਵਾਂ ਮੋੜ
ਮੌਕੇ 'ਤੇ ਮੌਜੂਦ ਵਿੱਕੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਮਹਿੰਦਰਾ ਪਿਕ-ਅੱਪ ਵਿਚ ਚਾਰ ਵਿਅਕਤੀ ਹੁੱਲੜਬਾਜ਼ੀ ਕਰਦੇ ਸਮਰਾਲਾ ਤੋਂ ਮਾਛੀਵਾੜਾ ਸਾਹਿਬ ਵੱਲ ਨੂੰ ਜਾ ਰਹੇ ਸੀ। ਬਲਜਿੰਦਰ ਸਿੰਘ ਆਪਣੇ ਬੇਟੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਲੇ ਤੋਂ ਸਮਰਾਲਾ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਮਹਿੰਦਰਾ ਪਿਕ-ਅੱਪ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਵਿੱਕੀ ਨੇ ਦੱਸਿਆ ਚਾਲਕ ਤੋਂ ਗੱਡੀ ਦਾ ਸਟੇਰਿੰਗ ਦੂਸਰੀ ਸਾਈਡ ਹੋ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਬਲਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਬੇਟਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਲੁਧਿਆਣਾ ਵਿਖੇ ਕਿਸੇ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8