ਸਤਲੁਜ ਦਰਿਆ 'ਚ ਡੁੱਬਿਆ ਮਾਪਿਆਂ ਦਾ 21 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

06/17/2024 4:26:04 PM

ਮਹਿਤਪੁਰ (ਮਨੋਜ ਚੋਪੜਾ)- ਸਤਲੁਜ ਦਰਿਆ ’ਚ ਪਿੰਡ ਅੱਕੋਵਾਲ ਦੇ ਡੁੱਬੇ 21 ਸਾਲਾ ਮਨਰੇਗਾ ਵਰਕਰ ਗੁਰਪ੍ਰੀਤ ਸਿੰਘ ਸ਼ਨੀਵਾਰ ਡੁੱਬ ਗਿਆ ਸੀ। ਉਸ ਦੀ ਲਾਸ਼ ਐਤਵਾਰ ਨੂੰ ਦੂਜੇ ਦਿਨ ਵੀ ਨਹੀਂ ਲੱਭ ਸਕੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਤਨ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਜੇ ਬਾਠ ਅਤੇ ਕਸ਼ਮੀਰ ਮੰਡਿਆਲਾ, ਜਿਨ੍ਹਾਂ ਨਾਲ ਵੱਡੀ ਗਿਣਤੀ ’ਚ ਗੁਰਪ੍ਰੀਤ ਦੇ ਰਿਸ਼ਤੇਦਾਰ ਵੀ ਮੌਕੇ ’ਤੇ ਮੌਜੂਦ ਸਨ, ਨੇ ਦੱਸਿਆ ਕਿ ਐਤਵਾਰ ਸਵੇਰ ਤੋਂ ਹੀ ਐੱਸ. ਡੀ. ਆਰ. ਐੱਫ਼. (ਸੂਬਾ ਆਫ਼ਤ ਮੋਚਨ ਬਲ ) ਦੀ ਟੀਮ ਪਹੁੰਚਣ ’ਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਗੁਰਪ੍ਰੀਤ ਦੀ ਲਾਸ਼ ਉਸ ਦੇ ਪਰਿਵਾਰ ਨੂੰ ਮਿਲ ਜਾਵੇਗੀ।

PunjabKesari

ਦੂਜੇ ਦਿਨ ਸਵੇਰੇ ਆਈ ਐੱਸ. ਡੀ. ਆਰ. ਐੱਫ਼. ਦੀ ਟੀਮ ਨੂੰ ਕੋਈ ਸਫ਼ਲਤਾ ਨਾ ਮਿਲਣ ’ਤੇ ਉਹ ਵਾਪਸ ਪਰਤ ਗਈ ਪਰ ਸਥਾਨਕ ਲੋਕ ਅਤੇ ਰਿਸ਼ਤੇਦਾਰ ਅਜੇ ਵੀ ਸਤਲੁਜ ਦੇ ਦੋਵੇਂ ਕੰਢਿਆਂ ’ਤੇ ਲਾਸ਼ ਦੀ ਭਾਲ ’ਚ ਲੱਗੇ ਹੋਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮਾਡ ਅਤੇ ਮਨਰੇਗਾ ਆਗੂ ਸੋਮਾ ਰਾਣੀ ਨੇ ਕਿਹਾ ਕਿ ਜਿਹੜੇ ਸਿਆਸੀ ਆਗੂ ਚੋਣਾਂ ’ਚ ਕੱਲ੍ਹ ਤੱਕ ਲੋਕਾਂ ਨਾਲ ਖੜ੍ਹੇ ਹੋਣ ਦੀ ਗੱਲ ਕਰਦੇ ਸਨ, ਅਜੇ ਤੱਕ ਕੋਈ ਪੀੜਤ ਪਰਿਵਾਰ ਤੱਕ ਦਰਦ ਵੰਡਾਉਣ ਨਹੀਂ ਪਹੁੰਚਿਆ। ਦੱਸਣਯੋਗ ਹੈ ਕਿ ਸਤਲੁਜ ਦਰਿਆ ’ਤੇ ਮਹਿਤਪੁਰ ਅਤੇ ਸਿੱਧਵਾਂ ਜ਼ਿਲ੍ਹਾ ਲੁਧਿਆਣਾ ਤੋਂ ਵੀ ਮਨਰੇਗਾ ਵਰਕਰ ਦਿਹਾਤੀ ਲਾਉਣ ਆਉਂਦੇ ਹਨ।

ਇਹ ਵੀ ਪੜ੍ਹੋ-ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਸ਼ਨੀਵਾਰ ਨੂੰ ਜਦੋਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੇ ਹੱਥ ਧੋਣ ਲਈ ਸਤਲੁਜ ਦਰਿਆ ਦੇ ਕੰਢੇ ’ਤੇ ਗਿਆ ਅਤੇ ਅਚਾਨਕ ਪਾਣੀ ਦੇ ਵਹਾਅ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਹ ਡੁੱਬ ਗਿਆ। ਇਸ ਦੇ ਨਾਲ ਦੇ ਮਜ਼ਦੂਰਾਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹੀਂ ਲੱਭਿਆ। ਪਰਿਵਾਰ ਅਤੇ ਮਨਰੇਗਾ ਮਜ਼ਦੂਰ ਸਾਰੀ ਰਾਤ ਦਰਿਆ ਕੰਢੇ ਬੈਠ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਪਰ ਨਹੀ ਕਾਮਯਾਬ ਹੋਏ। ਬੀਤੇ ਦਿਨ ਐੱਸ. ਡੀ. ਆਰ. ਆਈ. ਐੱਫ਼. ਦੀ ਟੀਮ ਨੇ ਵੀ ਮਜ਼ਦੂਰ ਨੂੰ ਲੱਭਣ ਲਈ ਬਹੁਤ ਮਿਹਨਤ ਕੀਤੀ ਪਰ ਸ਼ਾਮ ਤੱਕ ਉਹ ਵੀ ਮਜ਼ਦੂਰ ਨੂੰ ਨਹੀਂ ਲੱਭ ਸਕੇ, ਜਿਸ ਕਾਰਨ ਨੌਜਵਾਨ ਦੇ ਪਰਿਵਾਰ ਦਾ ਹੌਂਸਲਾ ਟੁੱਟ ਗਿਆ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News