ਮਾਰੂਤੀ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ, ਡਰਾਈਵਰ ਸਮੇਤ 4 ਸਾਲਾ ਪੁੱਤ ਜ਼ਖ਼ਮੀ

Saturday, Jun 22, 2024 - 06:28 PM (IST)

ਮਾਰੂਤੀ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ, ਡਰਾਈਵਰ ਸਮੇਤ 4 ਸਾਲਾ ਪੁੱਤ ਜ਼ਖ਼ਮੀ

ਨਵਾਂਸ਼ਹਿਰ (ਤ੍ਰਿਪਾਠੀ)- ਮਾਰੂਤੀ ਕਾਰ ਦੇ ਖੜ੍ਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਾਰ ਚਾਲਕ ਅਤੇ ਉਸ ਦੇ 4 ਸਾਲਾ ਪੁੱਤਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਹਾਲਾਂਕਿ ਹਾਦਸੇ ਵਿੱਚ ਮਾਰੂਤੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਹਾਦਸੇ ਸਮੇਂ ਟਰਾਲੀ ਚਾਲਕ ਹੱਥ ਧੋਣ ਲਈ ਟਰਾਲੀ ਤੋਂ ਦੂਰ ਜਾ ਕੇ ਬਚ ਗਿਆ, ਨਹੀਂ ਤਾਂ ਉਹ ਵੀ ਕਾਰ ਦੀ ਲਪੇਟ ’ਚ ਆ ਸਕਦਾ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੋਂ ਇਕ ਵਿਅਕਤੀ ਨੇ ਦੱਸਿਆ ਕਿ ਉਹ ਹਾਦਸੇ ਵਾਲੀ ਥਾਂ ਦੇ ਕੋਲ ਇਕ ਦੁਕਾਨ ’ਤੇ ਕੰਮ ਕਰਦਾ ਹੈ। ਉਕਤ ਮਾਰੂਤੀ ਕਾਰ ਦੇ ਖੜ੍ਹੀ ਟਰਾਲੀ ਨਾਲ ਟਕਰਾਉਣ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਕਾਰ ’ਚ ਫਸੇ ਡਰਾਈਵਰ ਅਤੇ ਉਸ ਦੇ 4 ਸਾਲਾ ਮੁੰਡੇ, ਜਿਸ ਨੂੰ ਕੁਝ ਸੱਟਾਂ ਲੱਗੀਆਂ ਸਨ, ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ। 

PunjabKesari

ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਰਮਾਨੀਆ 'ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ

ਉਸ ਨੇ ਦੱਸਿਆ ਕਿ ਉਕਤ ਟਰਾਲੀ ਪੰਕਚਰ ਹੋ ਗਈ ਸੀ। ਟਰਾਲੀ ਚਾਲਕ ਆਪਣੀ ਗੱਡੀ ਬਦਲ ਕੇ ਹੱਥ ਧੋਣ ਗਿਆ ਸੀ, ਜਦੋਂ ਮਾਰੂਤੀ ਗੱਡੀ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਟਰਾਲੀ ਚਾਲਕ ਉੱਥੇ ਖੜ੍ਹਾ ਰਹਿੰਦਾ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਿੰਦਰ ਨੇ ਦੱਸਿਆ ਕਿ ਰਾਤ ਕਰੀਬ 10.30 ਵਜੇ ਮਾਰੂਤੀ ਕਾਰ ਚਾਲਕ ਆਪਣੇ ਮੁੰਡੇ ਨੂੰ ਕੁਲਫ਼ੀ ਖੁਆਉਣ ਲਈ ਲੈ ਕੇ ਆਇਆ ਸੀ, ਜਦੋਂ ਉਪਰੋਕਤ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- NRI ਜੋੜੇ ਤੋਂ ਬਾਅਦ ਹੁਣ ਪੰਜਾਬ ਤੋਂ ਮਣੀਕਰਨ ਸਾਹਿਬ ਗਏ ਨੌਜਵਾਨਾਂ 'ਤੇ ਜਾਨਲੇਵਾ ਹਮਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News