ਐਡਵੋਕੇਟ ਵਾਹਿਗੁਰੂ ਜੋਤ ਕੌਰ ਬਣੀ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਮੈਂਬਰ
Wednesday, Nov 19, 2025 - 04:38 PM (IST)
ਮੁੱਲਾਂਪੁਰ (ਕਾਲੀਆ)- ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੀ ਹੋਣਹਾਰ ਸਪੁੱਤਰੀ ਐਡਵੋਕੇਟ ਵਾਹਿਗੁਰੂ ਜੋਤ ਕੌਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੇ ਮੈਂਬਰ ਬਣ ਗਏ ਹਨ। ਇਸ ਸਬੰਧੀ ਸਰਟੀਫਿਕੇਟ ਉਨ੍ਹਾਂ ਨੂੰ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੇਅਰਮੈਨ ਰਾਕੇਸ਼ ਗੁਪਤਾ ਨੇ ਦਿੱਤਾ ਅਤੇ ਐਡਵੋਕੇਟ ਵਾਹਿਗੁਰੂ ਜੋਤ ਕੌਰ ਦੇ ਚੰਗੇ ਭਵਿੱਖ ਲਈ ਆਪਣੇ ਤਜਰਬੇ ਵੀ ਉਨ੍ਹਾਂ ਨਾਲ ਸਾਂਝੇ ਕੀਤੇ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਇਸ ਮੌਕੇ ਐਡਵੋਕੇਟ ਵਾਹਿਗੁਰੂ ਜੋਤ ਕੌਰ ਨੇ ਕਿਹਾ ਕਿ ਇਮਾਨਦਾਰੀ ਦੇ ਰਸਤੇ ਤੇ ਚਲਦੇ ਹੋਏ ਲੋਕਾਂ ਨੂੰ ਇਨਸਾਫ ਦਵਾਉਣ ਲਈ ਪੂਰਜੋਰ ਕੋਸ਼ਿਸ਼ਾਂ ਕਰਨਗੇ । ਇਸ ਮੌਕੇ ਅਮਿਤ ਰਾਣਾ ਵਾਈਸ ਚੇਅਰਮੈਨ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ, ਸੁਰਿੰਦਰ ਦੱਤਾ ਸ਼ਰਮਾ ਸਕੱਤਰ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ, ਸਰੀਰ ਸੁਬੀਰ ਸਿੱਧੂ ਮੈਂਬਰ ਬਾਹਰ ਕੌਂਸਲ ਆਫ ਇੰਡੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
