ਔਰਤਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਡਿਜ਼ਾਈਨਰ ਫਰਾਕ
Wednesday, Sep 24, 2025 - 09:46 AM (IST)

ਵੈੱਬ ਡੈਸਕ- ਫਰਾਕ ਇਕ ਅਜਿਹੀ ਡਰੈੱਸ ਹੈ ਜੋ ਨਾ ਸਿਰਫ ਸਟਾਈਲਿਸ਼ ਹੈ ਸਗੋਂ ਹਰ ਮੌਕੇ ਅਤੇ ਉਮਰ ਦੀਆਂ ਔਰਤਾਂ ਤੇ ਮੁਟਿਆਰਾਂ ਦੀ ਪਹਿਲੀ ਪਸੰਦ ਵੀ ਬਣੀ ਹੋਈ ਹੈ। ਇਸਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ, ਇਹੋ ਕਾਰਨ ਹੈ ਕਿ ਇਹ ਮੁਟਿਆਰਾਂ ਅਤੇ ਔਰਤਾਂ ਲਈ ਐਵਰਗ੍ਰੀਨ ਡਰੈੱਸ ਅਤੇ ਫੈਸ਼ਨ ਪਸੰਦ ਬਣੀ ਹੋਈ ਹੈ। ਫਰਾਕ ਹਰ ਮੌਕੇ ’ਤੇ ਔਰਤਾਂ ਅਤੇ ਮੁਟਿਆਰਾਂ ਨੂੰ ਪਰਫੈਕਟ ਲੁਕ ਦਿੰਦੀ ਹੈ।
ਅੱਜਕੱਲ ਡਿਜ਼ਾਈਨਰ ਸਲੀਵਸ ਵਾਲੀਆਂ ਫਰਾਕਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਪਫ ਸਲੀਵਸ, ਕੱਟ ਸਲੀਵਸ, ਬੈਲ ਸਲੀਵਸ, ਕੋਲਡ ਸ਼ੋਲਡਰ ਅਤੇ ਫਰਿਲ ਡਿਜ਼ਾਈਨ ਦੀ ਸਲੀਵਸ ਵਾਲੀਆਂ ਫਰਾਕਾਂ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਇਸ ਤੋਂ ਇਲਾਵਾ ਕਾਲਰ ਨੈੱਕ, ਵੋਟ ਨੈੱਕ, ਹਾਈ ਨੈੱਕ ਡਿਜ਼ਾਈਨ ਵਾਲੀਆਂ ਫਰਾਕਾਂ ਪ੍ਰੋਫੈਸ਼ਨਲ ਲੁਕ ਦਿੰਦੀਆਂ ਹਨ ਜੋ ਦਫਤਰ ਜਾਂ ਹੋਰ ਰਸਮੀ ਮੌਕਿਆਂ ਲਈ ਬਿਹਤਰੀਨ ਹਨ।
ਲੰਬਾਈ ਦੇ ਮਾਮਲੇ ਵਿਚ ਫਰਾਕ ਦੀ ਰੇਂਜ ਬਹੁਤ ਵਿਸਤ੍ਰਿਤ ਹੈ। ਲਾਂਗ ਲੈਂਥ ਫਰਾਕਾਂ ਤੋਂ ਲੈ ਕੇ ਮੀਡੀਅਮ ਅਤੇ ਸ਼ਾਰਟ ਫਰਾਕਾਂ ਤੱਕ, ਹਰੇਕ ਸਟਾਈਲ ਵਿਚ ਇਹ ਡਰੈੱਸ ਆਕਰਸ਼ਕ ਲਗਦੀ ਹੈ। ਟੀਅਰ ਡਿਜ਼ਾਈਨ ਵਾਲੀਆਂ ਫਰਾਕਾਂ ਗਰਮੀਆਂ ਵਿਚ ਵਿਸ਼ੇਸ਼ ਤੌਰ ’ਤੇ ਲੋਕਪ੍ਰਿਯ ਹਨ ਕਿਉਂਕਿ ਇਹ ਹਲਕੀਆਂ ਅਤੇ ਆਰਾਮਦਾਇਕ ਹੁੰਦੀਆਂ ਹਨ।
ਫਰਾਕ ਦੇ ਰੰਗ ਵੀ ਇਸਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਹਨ। ਵ੍ਹਾਈਟ, ਬਲੈਕ, ਰੈੱਡ, ਪਿੰਕ, ਬਲਿਊ, ਯੈਲੋ ਵਰਗੇ ਜੀਵੰਤ ਅਤੇ ਕਲਾਸਿਕ ਰੰਗਾਂ ਵਿਚ ਮੁਹੱਈਆ ਫਰਾਕਾਂ ਹਰ ਮੌਸਮ ਅਤੇ ਮੌਕਿਆਂ ਲਈ ਉਪਯੁਕਤ ਹਨ। ਫਰਾਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਤੋਂ ਮੁਟਿਆਰਾਂ ਅਤੇ ਔਰਤਾਂ ਇੰਡੀਅਨ ਤੇ ਵੈਸਟਰਨ ਦੋਵੇਂ ਤਰ੍ਹਾਂ ਦੀ ਲੁਕ ਨੂੰ ਆਸਾਨੀ ਨਾਲ ਕੈਰੀ ਕਰ ਸਕਦੀਆਂ ਹਨ। ਭਾਰਤੀ ਲੁਕ ਲਈ ਇਸਨੂੰ ਪਲਾਜ਼ੋ, ਧੋਤੀ ਪੈਂਟ ਜਾਂ ਚੂੜੀਦਾਰ ਨਾਲ ਜੋੜਿਆ ਜਾ ਸਕਦਾ ਹੈ। ਦੁਪੱਟਾ ਜਾਂ ਸਟਾਲ ਨਾਲ ਸਟਾਈਲ ਕਰਨ ’ਤੇ ਇਹ ਰਵਾਇਤੀ ਲੁਕ ਦਿੰਦੀ ਹੈ। ਦੂਜੇ ਪਾਸੇ, ਵੈਸਟਰਨ ਲੁਕ ਲਈ ਫਰਾਕ ਨੂੰ ਜੀਨਸ, ਸ਼ਾਰਟਸ ਜਾਂ ਸਕਰਟਾਂ ਨਾਲ ਪਹਿਨਿਆ ਜਾ ਸਕਦਾ ਹੈ।
ਆਪਣੀ ਲੁਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਔਰਤਾਂ ਅਤੇ ਮੁਟਿਆਰਾਂ ਇਸਨੂੰ ਵੱਖ-ਵੱਖ ਅਸੈੱਸਰੀਜ਼ ਨਾਲ ਸਟਾਈਲ ਕਰਦੀਆਂ ਹਨ। ਸਨਗਲਾਸਿਜ਼, ਵਾਚ, ਬੈਲਟ, ਸਕਾਰਫ ਅਤੇ ਬੈਗਸ ਨਾਲ ਫਰਾਕ ਦੀ ਲੁਕ ਹੋਰ ਨਿਖਰ ਜਾਂਦੀ ਹੈ। ਜਿਊਲਰੀ ਵਿਚ ਔਰਤਾਂ ਈਅਰਰਿੰਗਸ, ਝੁਮਕੇ, ਚੇਨ ਅਤੇ ਬ੍ਰੈਸਲੇਟਸ ਨੂੰ ਤਰਜੀਹ ਦਿੰਦੀਆਂ ਹਨ ਜੋ ਫਰਾਕ ਨਾਲ ਬੇਹੱਦ ਖੂਬਸੂਰਤ ਲੱਗਦੇ ਹਨ। ਫੁੱਟਵੀਅਰ ਨਾਲ ਸਟਾਈਲ ਕੀਤੇ ਜਾ ਸਕਦੇ ਹਨ। ਖਾਸ ਮੌਕੇ ਅਤੇ ਪਸੰਦ ਦੇ ਹਿਸਾਬ ਨਾਲ ਮੁਟਿਆਰਾਂ ਅਤੇ ਔਰਤਾਂ ਆਪਣੀ ਫੁੱਟਵੀਅਰ ਦੀ ਚੋਣ ਕਰਦੀਆਂ ਹਨ।