ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਹੈ ਬਿੱਗ ਫਲਾਵਰ ਪ੍ਰਿੰਟਿਡ ਵੈਸਟਰਨ ਡਰੈੱਸ

Tuesday, Sep 23, 2025 - 09:55 AM (IST)

ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀ ਹੈ ਬਿੱਗ ਫਲਾਵਰ ਪ੍ਰਿੰਟਿਡ ਵੈਸਟਰਨ ਡਰੈੱਸ

ਵੈੱਬ ਡੈਸਕ- ਫਲਾਵਰ ਪ੍ਰਿੰਟਿਡ ਡਰੈੱਸ ਹਮੇਸ਼ਾ ਤੋਂ ਹੀ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੀ ਹੈ। ਭਾਰਤੀ ਪਹਿਰਾਵਿਆਂ ’ਚ ਫਲਾਵਰ ਪ੍ਰਿੰਟਿਡ ਸਲਵਾਰ-ਸੂਟ, ਫਰਾਕ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਵਿਚ ਮੁਟਿਆਰਾਂ ਨੂੰ ਖੂਬਸੂਰਤ ਲੁਕ ਮਿਲਦੀ ਹੈ, ਉਥੇ ਵੈਸਟਰਨ ਡਰੈੱਸ ਵਿਚ ਫਲਾਵਰ ਪ੍ਰਿੰਟ ਦਾ ਜਾਦੂ ਘੱਟ ਨਹੀਂ ਹੈ। ਖਾਸ ਤੌਰ ’ਤੇ ਬਿੱਗ ਫਲਾਵਰ ਪ੍ਰਿੰਟਿਡ ਵੈਸਟਰਨ ਡਰੈੱਸ ਅੱਜਕੱਲ ਮੁਟਿਆਰਾਂ ਦਰਮਿਆਨ ਟਰੈਂਡ ਵਿਚ ਹੈ, ਜੋ ਉਨ੍ਹਾਂ ਨੂੰ ਸਟਾਈਲਿਸ ਲੁਕ ਦੇ ਰਹੀ ਹੈ।
ਬਿੱਗ ਫਲਾਵਰ ਪ੍ਰਿੰਟਿਡ ਵੈਸਟਰਨ ਡਰੈੱਸ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ ਦਾ ਯੂਨੀਕ ਡਿਜ਼ਾਈਨ ਹੈ। ਇਸ ਡਰੈੱਸ ਵਿਚ ਇਕ, ਦੋ ਜਾਂ ਤਿੰਨ ਵੱਡੇ ਫੁੱਲਾਂ ਦੇ ਪ੍ਰਿੰਟ ਹੁੰਦੇ ਹਨ ਜੋ ਡਰੈੱਸ ਨੂੰ ਹੋਰ ਪਹਿਰਾਵਿਆਂ ਤੋਂ ਆਕਰਸ਼ਕ ਬਣਾਉਂਦੇ ਹਨ। ਇਹ ਡਰੈੱਸ ਜ਼ਿਆਦਾਤਰ ਲਾਂਗ ਬਾਡੀਕਾਨ, ਲਾਂਗ ਸਲੀਵਲੈੱਸ ਗਾਊਨ, ਸਟ੍ਰੈੱਪ ਡਿਜ਼ਾਈਨ ਫਰਾਕ, ਹਾਰਟ-ਨੈੱਕ ਪਾਰਟੀ ਵੀਅਰ ਡਰੈੱਸ, ਟਾਪ ਜਾਂ ਕਲਰ ਸ਼ਰਟ ਵਜੋਂ ਦੇਖੀ ਜਾ ਸਕਦੀਆਂ ਹਨ। ਇਨ੍ਹਾਂ ਬਿੱਗ ਫਲਾਵਰ ਪ੍ਰਿੰਟ ਨੂੰ ਜ਼ਿਆਦਾਤਰ ਡਰੈੱਸ ਦੇ ਲੈਫਟ ਜਾਂ ਰਾਈਟ ਸਾਈਟ ’ਤੇ ਡਿਜ਼ਾਈਨ ਕੀਤਾ ਜਾਂਦਾ ਹੈ।

ਪਹਿਲਾਂ ਜਿਥੇ ਪਲੇਨ ਡਿਜ਼ਾਈਨ ਦੀ ਪਾਰਟੀ ਵੀਅਰ ਡਰੈੱਸ ਮੁਟਿਆਰਾਂ ਦੀ ਪਸੰਦ ਸੀ, ਉਥੇ ਹੁਣ ਬਿੱਗ ਫਲਾਵਰ ਪ੍ਰਿੰਟਿਡ ਡਰੈੱਸ ਨੇ ਟਰੈਂਡ ਨੂੰ ਨਵਾਂ ਮੋੜ ਦਿੱਤਾ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਪ੍ਰੋਫੈਸ਼ਨਲ ਤੱਕ, ਹਰ ਮੁਟਿਆਰ ਇਨ੍ਹਾਂ ਡਰੈੱਸਾਂ ਨੂੰ ਪਸੰਦ ਕਰ ਰਹੀ ਹੈ।ਬਿੱਗ ਫਲਾਵਰ ਪ੍ਰਿੰਟਿਡ ਡਰੈੱਸ ਨੂੰ ਹੋਰ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਇਸਦੇ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਦੀ ਵਰਤੋਂ ਕਰ ਰਹੀਆਂ ਹਨ। ਬੈਲਟ, ਗਾਗਲਜ਼, ਪਰਸ, ਕਲਚ, ਸਕਾਰਫ ਵਰਗੀ ਅਸੈੱਸਰੀਜ਼ ਇਨ੍ਹਾਂ ਡਰੈੱਸਾਂ ਨਾਲ ਸਟਾਈਲਿਸ਼ ਲੁਕ ਦਿੰਦੀਆਂ ਹਨ। ਇਸਦੇ ਨਾਲ ਹੀ ਮਿਨੀਮਮ ਜਿਊਲਰੀ ਵਰਗੇ ਬ੍ਰੈੱਸਲੇਟ, ਨੈੱਕਲੇਸ, ਚੇਨ ਅਤੇ ਈਅਰਰਿੰਗਸ ਲੁਕ ਨੂੰ ਕੰਪਲੀਟ ਕਰਦੇ ਹਨ।

ਫੁੱਟਵੀਅਰ ’ਚ ਹਾਈ ਹੀਲਸ, ਫਲੈਟਸ, ਪਲੇਟਫਾਰਮ ਹੀਲਸ, ਲਾਂਗ ਸ਼ੂਜ ਅਤੇ ਸਪੋਰਟਸ ਸ਼ੂਜ ਦਾ ਰਿਵਾਜ਼ ਹੈ। ਹੇਅਰ ਸਟਾਈਲ ਦੇ ਮਾਮਲੇ ਵਿਚ ਵੀ ਮੁਟਿਆਰਾਂ ਬਿੱਗ ਫਲਾਵਰ ਡਰੈੱਸ ਨਾਲ ਐਕਸਪੈਰੀਮੈਂਟ ਕਰ ਰਹੀਆਂ ਹਨ। ਓਪਨ ਹੇਅਰ, ਮੈਸੀ ਬਨ, ਪੋਨੀਟੇਲ, ਹਾਈ ਪੋਨੀ ਜਾਂ ਹਾਫ ਪੋਨੀ ਵਰਗੇ ਹੇਅਰ ਸਟਾਈਲ ਇਨ੍ਹਾਂ ਡਰੈੱਸਾਂ ਨਾਲ ਖੂਬ ਜਚਦੇ ਹਨ। ਬਿੱਗ ਫਲਾਵਰ ਪ੍ਰਿੰਟਿਡ ਵੈਸਟਰਨ ਡਰੈੱਸ ਅੱਜ ਦੀਆਂ ਮੁਟਿਆਰਾਂ ਦੀ ਅਲਮਾਰੀ ਦਾ ਇਕ ਅਨੋਖਾ ਹਿੱਸਾ ਬਣ ਚੁੱਕੀਆਂ ਹਨ। ਇਹ ਡਰੈੱਸ ਨਾ ਸਿਰਫ ਫੈਸ਼ਨੇਬਲ ਹਨ ਸਗੋਂ ਹਰ ਉਮਰ ਅਤੇ ਸਟਾਈਲ ਪ੍ਰੈਫਰੈਂਸ ਵਾਲੀਆਂ ਮੁਟਿਆਰਾਂ ਨੂੰ ਇਕ ਨਵੀਂ ਅਤੇ ਫਰੈੱਸ ਲੁਕ ਦੇ ਰਹੀਆਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News