ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਗੋਲਡਨ ਗਾਊਨ
Friday, Sep 19, 2025 - 09:32 AM (IST)

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਗਾਊਨ ਨੇ ਆਪਣੀ ਇਕ ਖਾਸ ਥਾਂ ਬਣਾ ਲਈ ਹੈ। ਭਾਵੇਂ ਮੈਟਰੋ ਸਿਟੀ ਹੋਵੇ ਜਾਂ ਛੋਟੇ ਪਿੰਡ, ਮੁਟਿਆਰਾਂ ਅਤੇ ਔਰਤਾਂ ਗਾਊਨ ਨੂੰ ਆਪਣੇ ਵਾਰਡਰੋਬ ਦੀ ਸ਼ਾਨ ਬਣਾ ਰਹੀਆਂ ਹਨ। ਲਹਿੰਗਾ-ਚੋਲੀ, ਸਾੜ੍ਹੀ ਅਤੇ ਸੂਟ ਵਿਚਾਲੇ ਗਾਊਨ ਨੇ ਆਪਣੀ ਸਟਾਈਲਿਸ਼ ਅਤੇ ਆਕਰਸ਼ਕ ਮੌਜੂਦਗੀ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਹੈ। ਖਾਸ ਤੌਰ ’ਤੇ ਗੋਲਡਨ ਕਲਰ ਦੇ ਗਾਊਨ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਜੋ ਉਨ੍ਹਾਂ ਨੂੰ ਹਰ ਮੌਕੇ ’ਤੇ ਰਾਇਲ ਅਤੇ ਕਲਾਸੀ ਲੁਕ ਪ੍ਰਦਾਨ ਕਰਦੇ ਹਨ।
ਇਹ ਗਾਊਨ ਨੈੱਟ, ਸ਼ਿਫਾਨ, ਸਿਲਕ ਅਤੇ ਵੈਲਵੇਟ ਵਰਗੇ ਫੈਬਰਿਕਸ ਵਿਚ ਮੁਹੱਈਆ ਹਨ। ਵਨ ਸ਼ੋਲਡਰ, ਫੁੱਲ ਸਲੀਵਸ, ਸਵੀਟਹਾਰਟ ਨੈੱਕ, ਵੀ-ਨੈੱਕ, ਸਟ੍ਰੈਪ ਡਿਜ਼ਾਈਨ ਅਤੇ ਸਟ੍ਰੈਪਲੈੱਸ ਵਰਗੇ ਡਿਜ਼ਾਈਨਾਂ ਵਿਚ ਗੋਲਡਨ ਹਾਊਨ ਮੁਟਿਆਰਾਂ ਦੀ ਖੂਬਸੂਰਤੀ ਨੂੰ ਹੋਰ ਨਿਖਾਰਦੇ ਹਨ। ਗੋਲਡਨ ਗਾਊਨ ਦੀ ਖਾਸੀਅਤ ਇਨ੍ਹਾਂ ਦੇ ਡਿਜ਼ਾਈਨ ਅਤੇ ਵਰਕ ਵਿਚ ਵੀ ਹੈ। ਕੁਝ ਗਾਊਨ ’ਤੇ ਬੀਡਸ, ਮਿਰਰ, ਸਟੋਨ ਵਰਕ ਜਾਂ 3ਡੀ ਫਲਾਵਰ ਡਿਜ਼ਾਈਨ ਕੀਤੇ ਜਾਂਦੇ ਹਨ ਜੋ ਇਨ੍ਹਾਂ ਨੂੰ ਯੂਨੀਕ ਅਤੇ ਟਰੈਂਡੀ ਬਣਾਉਂਦੇ ਹਨ।
ਜ਼ਿਆਦਾਤਰ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਕਈ ਮੌਕਿਆਂ ’ਤੇ ਗੋਲਡਨ ਗਾਊਨ ਵਿਚ ਦੇਖਿਆ ਜਾ ਸਕਦਾ ਹੈ ਜੋ ਇਸਦੀ ਲੋਕਪ੍ਰਿਯਤਾ ਨੂੰ ਹੋਰ ਵਧਾਉਂਦਾ ਹੈ। ਭਾਵੇਂ ਰੈੱਡ ਕਾਰਪੇਟ ਹੋਵੇ ਜਾਂ ਕੋਈ ਖਾਸ ਈਵੈਂਟ, ਗੋਲਡਨ ਗਾਊਨ ਹਮੇਸ਼ਾ ਫੈਸ਼ਨ ਵਿਚ ਛਾਏ ਰਹਿੰਦੇ ਹਨ। ਇਹ ਨਾ ਸਿਰਫ ਦੇਖਣ ਵਿਚ ਸਟਾਈਲਿਸ਼ ਹੁੰਦੇ ਹਨ ਸਗੋਂ ਇਨ੍ਹਾਂ ਨੂੰ ਦਿਨਭਰ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ, ਜਿਸ ਨਾਲ ਇਹ ਮੁਟਿਆਰਾਂ ਲਈ ਪਰਫੈਕਟ ਚੁਆਇਸ ਬਣੇ ਹੋਏ ਹਨ। ਇਹ ਗਾਊਨ ਨਾ ਸਿਰਫ ਸਟਾਈਲਿਸ਼ ਹਨ ਸਗੋਂ ਹਰ ਮੁਟਿਆਰ ਨੂੰ ਆਤਮਵਿਸ਼ਵਾਸ ਅਤੇ ਗ੍ਰੇਸ ਨਾਲ ਭਰ ਦਿੰਦੇ ਹਨ। ਗੋਲਡਨ ਗਾਊਨ ਅੱਜ ਜ਼ਿਆਦਾਤਰ ਮੁਟਿਆਰਾਂ ਦੇ ਵਾਰਡਰੋਬ ਦਾ ਹਿੱਸਾ ਬਣੇ ਹੋਏ ਹਨ ਜੋ ਉਨ੍ਹਾਂ ਨੂੰ ਹਰ ਮੌਕੇ ’ਤੇ ਰਾਇਲ ਅਤੇ ਗਲੈਮਰਸ ਲੁਕ ਦੀ ਗਾਰੰਟੀ ਦਿੰਦੇ ਹਨ।
ਆਪਣੀ ਲੁਕ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਲਈ ਮੁਟਿਆਰਾਂ ਇਨ੍ਹਾਂ ਨਾਲ ਗੋਲਡਨ ਜਾਂ ਡਾਇਮੰਡ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਮੈਚਿੰਗ ਕਲਚ ਅਤੇ ਗੋਲਡਨ ਹਾਈ ਹੀਲਸ ਇਨ੍ਹਾਂ ਨਾਲ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਖੂਬਸੂਰਤ ਦਿਖਣ ਵਿਚ ਮਦਦ ਕਰਦੇ ਹਨ। ਹੇਅਰਸਟਾਈਲ ਵਿਚ ਮੁਟਿਆਰਾਂ ਨੂੰ ਓਪਨ ਸਟ੍ਰੇਟ ਜਾਂ ਕਰਲ ਹੇਅਰ, ਹੇਅਰ ਡੂ, ਮੈੱਸੀ ਬਨ ਆਦਿ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਸੁੰਦਰ ਬਣਾਉਂਦਾ ਹੈ।