ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸਲਵਾਰ-ਸੂਟ
Friday, Sep 12, 2025 - 09:45 AM (IST)

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ਵਿਚ ਸਲਵਾਰ-ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਿਹਾ ਹੈ। ਇਹ ਹਰ ਮੁਟਿਆਰ ਨੂੰ ਇਕ ਸਾਦਾ ਅਤੇ ਸੋਬਰ ਲੁਕ ਪ੍ਰਦਾਨ ਕਰਦਾ ਹੈ। ਬਦਲਦੇ ਦੌਰ ਨਾਲ ਇਸ ਵਿਚ ਨਵੇਂ-ਨਵੇਂ ਡਿਜ਼ਾਈਨ ਅਤੇ ਸਟਾਈਲ ਦੇਖਣ ਨੂੰ ਮਿਲਦੇ ਹਨ। ਸਲਵਾਰ-ਸੂਟ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਮੁਹੱਈਆ ਹਨ। ਸ਼ਾਰਟ ਕੁੜਤੀ, ਕੱਟ ਡਿਜ਼ਾਈਨ ਕੁੜਤੀ, ਲਾਂਗ ਕੁੜਤੀ ਅਤੇ ਡਿਜ਼ਾਈਨਰ ਸਲੀਵਸ ਤੋਂ ਲੈ ਕੇ ਸਲਵਾਰ ਦੇ ਵੱਖ-ਵੱਖ ਸਟਾਈਲ ਜਿਵੇਂ ਚੌੜੇ ਪੌਂਚੇ, ਪਟਿਆਲਾ, ਸੈਮੀ-ਪਟਿਆਲਾ ਅਤੇ ਉਨ੍ਹਾਂ ਵਿਚ ਲਗਾਈ ਗਈ ਵੀਡਸ ਲੇਸ ਅਤੇ ਨੈੱਟ ਦੇ ਡਿਜ਼ਾਈਨ ਇਸਨੂੰ ਆਕਰਸ਼ਿਤ ਬਣਾਉਂਦੇ ਹਨ।
ਮੁਟਿਆਰਾਂ ਨੂੰ ਸਲਵਾਰ-ਸੂਟ ਵਿਚ ਕਈ ਆਪਸ਼ਨਾਂ ਮਿਲਦੀਆਂ ਹਨ, ਕੁਝ ਨੂੰ ਪ੍ਰਿੰਟਿਡ ਸੂਟ ਪਸੰਦ ਹਨ ਤਾਂ ਕੁਝ ਪਲੇਨ ਸੂਟ ਨੂੰ ਤਰਜੀਹ ਦਿੰਦੀਆਂ ਹਨ। ਦੂਜੇ ਪਾਸੇ, ਕਢਾਈ ਵਾਲੇ ਸਲਵਾਰ-ਸੂਟ ਵੀ ਖੂਬ ਪਸੰਦ ਕੀਤੇ ਜਾਂਦੇ ਹਨ। ਗੋਟਾ-ਪੱਟੀ, ਮੋਤੀ ਅਤੇ ਲੇਸ ਵਰਕ ਵਾਲੇ ਸਲਵਾਰ-ਸੂਟ ਖਾਸ ਮੌਕਿਆਂ ’ਤੇ ਮੁਟਿਆਰਾਂ ਨੂੰ ਬੇਹੱਦ ਆਕਰਸ਼ਕ ਲੁਕ ਦਿੰਦੇ ਹਨ। ਇਨ੍ਹਾਂ ਸੂਟਾਂ ਦੀ ਨੈੱਕਲਾਈਨ, ਹੇਮਲਾਈਨ ਅਤ ਸਲੀਵਸ ’ਤੇ ਕੀਤਾ ਗਿਆ ਵਰਕ ਇਨ੍ਹਾਂ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਸਲਵਾਰ-ਸੂਟ ਨਾਲ ਦੁਪੱਟਾ ਇਸ ਪਹਿਰਾਵੇ ਦਾ ਅਣਿੱਖੜਵਾਂ ਹਿੱਸਾ ਹੈ। ਕੁਝ ਦੁਪੱਟੇ ਸਾਦੇ ਅਤੇ ਹਲਕੇ ਹੁੰਦੇ ਹਨ ਤੇ ਕੁਝ ਭਾਰੀ ਕਢਾਈ ਵਾਲੇ, ਗੋਟਾ-ਪੱਟੀ ਜਾਂ ਮੋਤੀ ਦਾ ਕੰਮ ਹੁੰਦਾ ਹੈ। ਇਹ ਦੁਪੱਟਾ ਸਲਵਾਰ-ਸੂਟ ਦੇ ਲੁਕ ਨੂੰ ਹੋਰ ਨਿਖਾਰਦਾ ਹੈ। ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਸਲਵਾਰ-ਮੂਟ ਮੁਹੱਈਆ ਹਨ। ਲਾੜੀਆਂ ਨੂੰ ਵਿਆਹਾਂ ਦੀ ਰਸਮਾਂ ਦੌਰਾਨ ਸਲਵਾਰ-ਸੂਟ ਵਿਚ ਦੇਖਿਆ ਜਾ ਸਕਦਾ ਹੈ। ਰੈੱਡ, ਮੈਰੂਨ, ਪਿੰਕ, ਮਜੈਂਟਾ, ਗਰੀਨ ਅਤੇ ਆਰੇਂਜ ਵਰਗੇ ਰੰਗਾਂ ਵਿਚ ਸਲਵਾਰ-ਸੂਟ ਲਾੜੀਆਂ ਦੀ ਪਹਿਲੀ ਪਸੰਦ ਹੁੰਦੇ ਹਨ, ਜਦਕਿ ਮੁਟਿਆਰਾਂ ਨੂੰ ਯੈਲੋ, ਬਲਿਊ, ਬਲੈਕ, ਵ੍ਹਾਈਟ, ਬੇਬੀ ਪਿੰਕ ਅਤੇ ਪਰਪਲ ਵਰਗੇ ਰੰਗਾਂ ਵਿਚ ਸਲਵਾਰ-ਸੂਟ ਨੂੰ ਪਸੰਦ ਕਰਦੀਆਂ ਹਨ। ਸਲਵਾਰ-ਸੂਟ ਹੋਰ ਪਹਿਰਾਵਿਆਂ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਹੁੰਦਾ ਹੈ, ਇਹੋ ਕਾਰਨ ਹੈ ਕਿ ਔਰਤਾਂ ਇਸਨੂੰ ਕਰਵਾ ਚੌਥ, ਵਿਆਹ ਦੀ ਵਰ੍ਹੇਗੰਢ, ਜਨਮਦਿਨ ਅਤੇ ਪੂਜਾ ਵਰਗੇ ਖਾਸ ਮੌਕਿਆਂ ’ਤੇ ਚੁਣਦੀਆਂ ਹਨ।
ਇਸਦੇ ਨਾਲ ਹਾਈ ਹੀਲਸ, ਬੈਲੀ, ਸੈਂਡਲ, ਜੁੱਤੀ, ਕੋਹਲਾਪੁਰੀ ਚੱਪਲ ਆਦਿ ਫੁੱਟਵੀਅਰ ਦਾ ਬਿਹਤਰੀਨ ਮੈਚਿੰਗ ਕੀਤੀ ਜਾ ਸਕਦੀ ਹੈ। ਹੇਅਰ ਸਟਾਈਲ ਦੇ ਮਾਮਲੇ ਵਿਚ ਵੀ ਸਲਵਾਰ-ਸੂਟ ਨਾਲ ਖੁੱਲ੍ਹੇ ਵਾਲ, ਗੁੱਤ, ਹੇਅਰ ਡੂ ਜਾਂ ਬ੍ਰਾਈਡਿਡ ਸਟਾਈਲ ਆਦਿ ਬਹੁਤ ਜਚਦੇ ਹਨ। ਮੁਟਿਆਰਾਂ ਅਤੇ ਔਰਤਾਂ ਸਲਵਾਰ-ਸੂਟ ਨਾਲ ਲਾਈਟ ਤੋਂ ਲੈ ਕੇ ਹੈਵੀ ਜਿਊਲਰੀ ਤੱਕ ਚੁਣਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਖਾਸ ਮੌਕਿਆਂ ’ਤੇ ਹੈਵੀ ਜਿਊਲਰੀ ਸਲਵਾਰ-ਸੂਟ ਨਾਲ ਪਰਫੈਕਟ ਸੁਮੇਲ ਬਣਾਉਂਦੀ ਹੈ ਜਦਕਿ ਡੇਲੀ ਰੂਟੀਨ ਲਈ ਹਲਕੀ ਜਿਊਲਰੀ ਵੀ ਬਹੁਤ ਹੁੰਦੀ ਹੈ।