ਫ਼ੈਸ਼ਨ ਦੀ ਦੁਨੀਆ ’ਚ ਵਧਿਆ ਮੈਟੈਲਿਕ ਡਰੈੱਸ ਦਾ ਟਰੈਂਡ
Monday, Sep 15, 2025 - 09:38 AM (IST)

ਵੈੱਬ ਡੈਸਕ- ਫ਼ੈਸ਼ਨ ਦੀ ਦੁਨੀਆ ’ਚ ਮੈਟੈਲਿਕ ਡਰੈੱਸਾਂ ਦਾ ਟਰੈਂਡ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪਾਰਟੀ, ਬਰਥਡੇਅ, ਇਵੈਂਟਸ, ਮਾਡਲਿੰਗ ਸ਼ੋਅਜ਼ ਅਤੇ ਖਾਸ ਮੌਕਿਆਂ ’ਤੇ ਇਹ ਚਮਕਦਾਰ ਡਰੈੱਸਾਂ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਗਲੈਮਰਜ਼ ਲੁਕ ਦੇ ਰਹੀਆਂ ਹਨ। ਸਿਲਵਰ, ਗੋਲਡਨ, ਮੈਟੈਲਿਕ ਪਿੰਕ, ਮੈਟੈਲਿਕ ਰੋਜ਼, ਮੈਟੈਲਿਕ ਬਲਿਊ ਅਤੇ ਮੈਟੈਲਿਕ ਗ੍ਰੇਅ ਵਰਗੇ ਰੰਗਾਂ ’ਚ ਉਪਲੱਬਧ ਇਹ ਡਰੈੱਸਾਂ ਲਾਂਗ, ਮੀਡੀਅਮ, ਸ਼ਾਰਟ, ਵਨ-ਸ਼ੋਲਡਰ, ਸਲੀਵਲੈੱਸ, ਹਾਈ ਨੈੱਕ, ਸਵੀਟਹਾਰਟ ਨੈੱਕ, ਰਾਊਂਡ ਨੈੱਕ, ਬੋਟ ਨੈੱਕ ਅਤੇ ਕੱਟ-ਸਲੀਵਜ਼ ਸਟਾਈਲਸ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਮੈਟੈਲਿਕ ਡਰੈੱਸ ਹੋਰ ਡਰੈੱਸਾਂ ਨਾਲੋਂ ਕਈ ਤਰ੍ਹਾਂ ਵੱਖ ਹੁੰਦੀ ਹੈ। ਮੈਟੈਲਿਕ ਡਰੈੱਸ ’ਚ ਇਕ ਵਿਸ਼ੇਸ਼ ਤਰ੍ਹਾਂ ਦੀ ਫਿਨਿਸ਼ ਹੁੰਦੀ ਹੈ, ਜੋ ਇਸ ਨੂੰ ਚਮਕਦਾਰ ਅਤੇ ਆਕਰਸ਼ਕ ਬਣਾਉਂਦੀ ਹੈ।
ਇਹ ਡਰੈੱਸ ਮੁਟਿਆਰਾਂ ਨੂੰ ਦੂਸਰਿਆਂ ਤੋਂ ਵੱਖ ਅਤੇ ਆਕਰਸ਼ਕ ਦਿਸਣ ’ਚ ਮਦਦ ਕਰਦੀ ਹੈ। ਮੈਟੈਲਿਕ ਡਰੈੱਸਾਂ ਦਾ ਟਰੈਂਡ ਨਾ ਸਿਰਫ ਵੈਸਟਰਨ ਵੀਅਰ ’ਚ ਸਗੋਂ ਭਾਰਤੀ ਪਹਿਰਾਵਿਆਂ ਜਿਵੇਂ ਸਾਡ਼੍ਹੀਆਂ, ਲਹਿੰਗਿਆਂ ਅਤੇ ਅਨਾਰਕਲੀ ਸੂਟਾਂ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਵੀਅਰ ’ਚ ਮੈਟੈਲਿਕ ਡਰੈੱਸਾਂ ਜ਼ਿਆਦਾਤਰ ਮੁਟਿਆਰਾਂ ਨੂੰ ਪਸੰਦ ਆ ਰਹੀਆਂ ਹਨ। ਇਨ੍ਹਾਂ ਦੀ ਚਮਕ ਅਤੇ ਸਟਾਈਲ ਹਰ ਮੁਟਿਆਰ ਨੂੰ ਸਟਾਈਲਿਸ਼, ਅਟਰੈਕਟਿਵ ਅਤੇ ਟਰੈਂਡੀ ਲੁਕ ਦਿੰਦੀ ਹੈ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਣ ਲਈ ਇਨ੍ਹਾਂ ਦੇ ਨਾਲ ਘੱਟੋ-ਘੱਟ ਜਿਊਲਰੀ ਅਤੇ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ।
ਡੈਸਟੀਨੇਸ਼ਨ ਵੈਡਿੰਗਜ਼ ’ਚ ਫਲੋਰਲ ਜਿਊਲਰੀ ਅਤੇ ਮੋਤੀ ਵਾਲੇ ਹਾਰ ਵੀ ਰੁਝਾਨ ’ਚ ਹਨ। ਅਸੈਸਰੀਜ਼ ’ਚ ਮੈਟੈਲਿਕ ਕਲੱਚ ਬੈਗਸ, ਖਾਸ ਕਰ ਕੇ ਸਿਲਵਰ ਅਤੇ ਗੋਲਡਨ ਸ਼ੇਡਜ਼ ’ਚ, ਪਾਰਟੀ ਅਤੇ ਕਾਰਪੋਰੇਟ ਇਵੈਂਟਸ ਲਈ ਹਿਟ ਹਨ। ਮਿਨੀਮਲ ਡਿਜ਼ਾਈਨ ਵਾਲੇ ਸਲਿੰਗ ਬੈਗਸ ਜਾਂ ਐਂਬ੍ਰਾਇਡਰਡ ਪੋਟਲੀ ਬੈਗਸ ਮੈਟੈਲਿਕ ਸਾੜ੍ਹੀ ਅਤੇ ਲਹਿੰਗਿਆਂ ਦੇ ਨਾਲ ਖੂਬ ਜੱਚਦੇ ਹਨ। ਇਨ੍ਹਾਂ ਦੇ ਨਾਲ ਮੈਟੈਲਿਕ ਸੈਂਡਲਜ਼ ਜਾਂ ਬਲਾਕ ਹੀਲਜ਼ ਡਰੈੱਸ ਦੀ ਚਮਕ ਨੂੰ ਕੰਪਲੀਮੈਂਟ ਕਰਦੀਆਂ ਹਨ। ਉੱਥੇ ਹੀ, ਭਾਰਤੀ ਲੁਕ ਲਈ, ਗੋਲਡਨ ਜਾਂ ਸਿਲਵਰ ਜੁੱਤੀਆਂ ਪਸੰਦ ਕੀਤੀਆਂ ਜਾ ਰਹੀਆਂ ਹਨ। ਹੇਅਰਸਟਾਈਲ ਅਸੈਸਰੀਜ਼ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਮੈਟੈਲਿਕ ਹੇਅਰ ਕਲਿੱਪਜ਼, ਜਿਊਲਡ ਹੈੱਡਬੈਂਡਸ ਅਤੇ ਫਲੋਰਲ ਹੇਅਰ ਪਿਨ ਲਾਉਣਾ ਪਸੰਦ ਕਰਦੀਆਂ ਹਨ। ਇਹ ਅਸੈਸਰੀਜ਼ ਲਾਂਗ ਅਤੇ ਸ਼ਾਰਟ ਡਰੈੱਸਾਂ ਦੇ ਨਾਲ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ। ਮੈਟੈਲਿਕ ਡਰੈੱਸਾਂ ਨੂੰ ਲੇਅਰਿੰਗ ਲਈ ਗੋਲਡਨ ਜਾਂ ਸਿਲਵਰ ਬੈਲਟ ਅਤੇ ਸ਼ੀਅਰ ਸਕਾਰਫਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8